जीरकपुर में AAP नेता आतिशी मार्लेना का पुतला जलाया गया, गुरु साहिबाना के खिलाफ अपमानजनक टिप्पणी को लेकर BJP का कड़ा विरोध किया गया
Effigy of AAP leader Atishi Marlena burnt in Zirakpur, strongly opposing BJP over derogatory comments against Guru Sahibana


ਡੇਰਾ ਬੱਸੀ/ਜ਼ੀਰਕਪੁਰ,08 ਜਨਵਰੀ(ਹਿਮਾਂਸ਼ੂ ਹੈਰੀ):ਜ਼ੀਰਕਪੁਰ ਵਿੱਚ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੀ ਨੇਤਾ ਆਤਿਸ਼ੀ ਮਾਰਲੇਨਾ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਉਸਦਾ ਪੁਤਲਾ ਫੂਕਿਆ ਗਿਆ। ਇਹ ਪ੍ਰਦਰਸ਼ਨ ਗੁਰੂ ਸਾਹਿਬਾਨ ਬਾਰੇ ਕੀਤੀਆਂ ਗਈਆਂ ਕਥਿਤ ਅਪਮਾਨਜਨਕ ਟਿੱਪਣੀਆਂ ਦੇ ਵਿਰੋਧ ਵਜੋਂ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਭਾਜਪਾ ਦੇ ਕਾਰਕੁਨਾਂ ਅਤੇ ਸਮਰਥਕਾਂ ਨੇ ਆਮ ਆਦਮੀ ਪਾਰਟੀ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਆਪਣਾ ਗੁੱਸਾ ਜ਼ਾਹਰ ਕੀਤਾ। ਇਸ ਪ੍ਰਦਰਸ਼ਨ ਦੀ ਅਗਵਾਈ ਭਾਜਪਾ ਦੇ ਸੀਨੀਅਰ ਨੇਤਾਵਾਂ ਵੱਲੋਂ ਕੀਤੀ ਗਈ। ਇਸ ਮੌਕੇ ਭਾਜਪਾ ਦੇ ਸੀਨੀਅਰ ਨੇਤਾ ਇਕਬਾਲ ਸਿੰਘ ਲਾਲਪੁਰਾ, ਪੰਜਾਬ ਪ੍ਰਦੇਸ਼ ਸਕੱਤਰ ਸੰਜੀਵ ਖੰਨਾ ਅਤੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਠ ਖ਼ਾਸ ਤੌਰ ’ਤੇ ਮੌਜੂਦ ਰਹੇ। ਪ੍ਰਦਰਸ਼ਨ ਵਾਲ਼ੀ ਥਾਂ ’ਤੇ ਇਕੱਠੇ ਹੋਏ ਕਾਰਕੁਨਾਂ ਨੇ ਕਿਹਾ ਕਿ ਸਿੱਖ ਕੌਮ ਦੀ ਧਾਰਮਿਕ ਆਸਥਾ ਅਤੇ ਗੁਰੂ ਸਾਹਿਬਾਨ ਦੀ ਸ਼ਾਨ ਨਾਲ ਖਿਲਵਾਡ਼ ਕਰਨ ਵਾਲੀ ਕਿਸੇ ਵੀ ਟਿੱਪਣੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਭਾਜਪਾ ਨੇਤਾ ਸੰਜੀਵ ਖੰਨਾ ਅਤੇ ਸੰਜੀਵ ਵਾਸਿਸ਼ਠ ਨੇ ਆਪਣੇ ਸਾਂਝੇ ਸੰਬੋਧਨ ਵਿੱਚ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਨੂੰ ਵੋਟਾਂ ਦੀ ਲੋੜ ਹੁੰਦੀ ਹੈ ਤਾਂ ਉਸ ਵੇਲੇ ਉਨ੍ਹਾਂ ਨੂੰ ਪੰਜਾਬ ਦੇ ਗੁਰੂ ਅਤੇ ਪੀਰ-ਫਕੀਰ ਯਾਦ ਆ ਜਾਂਦੇ ਹਨ, ਪਰ ਜਦੋਂ ਆਪਣਾ ਮਤਲਬ ਨਿਕਲ ਜਾਂਦਾ ਹੈ ਤਾਂ ਆਪ ਦੇ ਨੇਤਾ ਗੁਰੂਆਂ ਦੀ ਸ਼ਾਨ ਦੇ ਖ਼ਿਲਾਫ਼ ਬੇਅਦਬੀ ਵਾਲੀ ਸ਼ਬਦਾਵਲੀ ਵਰਤਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਉਨ੍ਹਾਂ ਸਾਫ਼ ਕਿਹਾ ਕਿ ਸਿੱਖ ਕੌਮ ਦੀ ਆਸਥਾ ਨੂੰ ਠੇਸ ਪਹੁੰਚਾਉਣ ਵਾਲੀ ਕਿਸੇ ਵੀ ਟਿੱਪਣੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਦਿੱਲੀ ਦੇ ਸਪੀਕਰ ਤੋਂ ਮੰਗ ਕੀਤੀ ਕਿ ਜਦੋਂ ਤੱਕ ਆਤੀਸ਼ੀ ਵੱਲੋਂ ਜਨਤਕ ਰੂਪ ਵਿੱਚ ਮਾਫੀ ਨਹੀਂ ਮੰਗੀ ਜਾਂਦੀ ਉਦੋਂ ਤੱਕ ਆਤੀਸ਼ੀ ਨੂੰ ਦਿੱਲੀ ਵਿਧਾਨ ਸਭਾ ਵਿੱਚ ਦਾਖਲ ਨਾ ਹੋਣ ਦਿੱਤਾ ਜਾਵੇ।ਇਸ ਦੌਰਾਨ ਘੱਟ ਗਿਣਤੀ ਕਮਿਸ਼ਨ ਦੇ ਕੌਮੀ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੇਤਾਵਾਂ ਵੱਲੋਂ ਗੁਰੂ ਸਾਹਿਬਾਨ ਪ੍ਰਤੀ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਣਾ ਬਹੁਤ ਹੀ ਨਿੰਦਾਯੋਗ ਹੈ। ਉਨ੍ਹਾਂ ਕਿਹਾ ਕਿ ਇਹ ਮਸਲਾ ਸਿਰਫ਼ ਭਾਰਤੀ ਜਨਤਾ ਪਾਰਟੀ ਤੱਕ ਸੀਮਿਤ ਨਹੀਂ ਹੈ, ਸਗੋਂ ਪੰਜਾਬ ਦਾ ਕੋਈ ਵੀ ਵਿਅਕਤੀ ਅਜਿਹੀ ਬੇਅਦਬੀ ਨੂੰ ਬਰਦਾਸ਼ਤ ਨਹੀਂ ਕਰੇਗਾ। ਇਕਬਾਲ ਸਿੰਘ ਲਾਲਪੁਰਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਆਤਿਸ਼ੀ ਮਾਰਲੇਨਾ ਵੱਲੋਂ ਗੁਰੂ ਸਾਹਿਬਾਨ ਸਬੰਧੀ ਕੀਤੀ ਟਿੱਪਣੀ ’ਤੇ ਜਨਤਕ ਤੌਰ ’ਤੇ ਮਾਫ਼ੀ ਨਹੀਂ ਮੰਗੀ ਜਾਂਦੀ, ਉਦੋਂ ਤੱਕ ਭਾਰਤੀ ਜਨਤਾ ਪਾਰਟੀ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਪ੍ਰਦਰਸ਼ਨ ਵਿੱਚ ਗੁਰਦਰਸ਼ਨ ਸੈਣੀ, ਮਨਪ੍ਰੀਤ ਬੰਨੀ ਸੰਧੂ, ਐਸ.ਐਮ.ਐਸ ਸੰਧੂ, ਰਵਿੰਦਰ ਰਾਣਾ, ਪਵਨ ਧੀਮਾਨ, ਸਤਪਾਲ ਬੰਸਲ, ਸੁਧੀਰ ਕਾਂਟੀਵਾਲ, ਮੁਕੇਸ਼ ਸ਼ਰਮਾ, ਰਾਧੇ ਸ਼ਿਆਮ, ਗਣੇਸ਼ ਸ਼ਰਮਾ, ਰਵਿੰਦਰ ਵੈਸ਼ਨਵ ਸਮੇਤ ਕਈ ਹੋਰ ਭਾਜਪਾ ਨੇਤਾ ਅਤੇ ਕਾਰਕੁਨ ਮੌਜੂਦ ਰਹੇ।
डेरा बस्सी/ज़ीरकपुर, 08 जनवरी (हिमांशु हैरी): मंगलवार को ज़ीरकपुर में भारतीय जनता पार्टी ने आम आदमी पार्टी की नेता आतिशी मार्लेना के खिलाफ़ ज़ोरदार विरोध प्रदर्शन किया और उनका पुतला जलाया। यह विरोध प्रदर्शन गुरुओं के बारे में की गई कथित अपमानजनक टिप्पणी के विरोध में किया गया। विरोध प्रदर्शन के दौरान, BJP कार्यकर्ताओं और समर्थकों ने आम आदमी पार्टी के खिलाफ़ नारे लगाकर अपना गुस्सा ज़ाहिर किया। इस विरोध प्रदर्शन का नेतृत्व BJP के सीनियर नेताओं ने किया। इस मौके पर BJP के सीनियर नेता इकबाल सिंह लालपुरा, पंजाब प्रदेश सचिव संजीव खन्ना और ज़िला अध्यक्ष संजीव वशिष्ठ खास तौर पर मौजूद थे। विरोध स्थल पर जमा हुए कार्यकर्ताओं ने कहा कि सिख समुदाय की धार्मिक आस्था और गुरुओं की गरिमा के साथ खिलवाड़ करने वाली कोई भी टिप्पणी किसी भी कीमत पर बर्दाश्त नहीं की जाएगी। इस मौके पर BJP नेता संजीव खन्ना और संजीव वशिष्ठ ने अपने जॉइंट एड्रेस में कहा कि जब आम आदमी पार्टी को वोट चाहिए होते हैं, तो उन्हें पंजाब के गुरुओं और पीर-फकीरों की याद आती है, लेकिन जब अपनी बात मनवानी होती है, तो AAP नेता गुरुओं की शान के खिलाफ गाली-गलौज करने से नहीं हिचकिचाते। उन्होंने साफ कहा कि सिख समुदाय की आस्था को ठेस पहुंचाने वाली कोई भी टिप्पणी किसी भी कीमत पर बर्दाश्त नहीं की जाएगी। उन्होंने दिल्ली स्पीकर से मांग की कि जब तक आतिशी पब्लिकली माफी नहीं मांग लेतीं, उन्हें दिल्ली विधानसभा में घुसने न दिया जाए। इस बीच, माइनॉरिटी कमीशन के पूर्व नेशनल चेयरमैन इकबाल सिंह लालपुरा ने कहा कि आम आदमी पार्टी के नेताओं द्वारा गुरुओं के प्रति ऐसी भाषा का इस्तेमाल करना बहुत निंदनीय है। उन्होंने कहा कि यह मामला सिर्फ भारतीय जनता पार्टी तक सीमित नहीं है, बल्कि पंजाब का कोई भी व्यक्ति ऐसी गाली-गलौज बर्दाश्त नहीं करेगा। इकबाल सिंह लालपुरा ने चेतावनी दी कि जब तक आतिशी मार्लेना गुरुओं के बारे में अपनी टिप्पणी के लिए पब्लिकली माफी नहीं मांगतीं, तब तक भारतीय जनता पार्टी का संघर्ष जारी रहेगा। इस प्रदर्शन में गुरदर्शन सैनी, मनप्रीत बनी संधू, एसएमएस संधू, रविंदर राणा, पवन धीमान, सतपाल बंसल, सुधीर कांटीवाल, मुकेश शर्मा, राधे श्याम, गणेश शर्मा, रविंदर वैष्णव और कई अन्य भाजपा नेता और कार्यकर्ता मौजूद थे।
Dera Bassi/Zirakpur, January 08 (Himanshu Harry): On Tuesday, in Zirakpur, the Bharatiya Janata Party staged a strong protest against Aam Aadmi Party leader Atishi Marlena and burnt her effigy. This protest was held in protest against the alleged derogatory remarks made about the Gurus. During the protest, BJP workers and supporters expressed their anger by raising slogans against the Aam Aadmi Party. This protest was led by senior BJP leaders. Senior BJP leader Iqbal Singh Lalpura, Punjab Pradesh Secretary Sanjeev Khanna and District President Sanjeev Vashisht were specially present on this occasion. The activists who gathered at the protest site said that any comment that plays with the religious faith of the Sikh community and the dignity of the Gurus will not be tolerated at any cost. On this occasion, BJP leaders Sanjeev Khanna and Sanjeev Vasishth said in their joint address that when the Aam Aadmi Party needs votes, then they remember the Gurus and Pir-Fakirs of Punjab, but when they get their point across, AAP leaders do not hesitate to use blasphemous language against the dignity of the Gurus. They clearly said that any comment that hurts the faith of the Sikh community will not be tolerated at any cost. They demanded from the Delhi Speaker that Atishi should not be allowed to enter the Delhi Vidhan Sabha until she publicly apologizes. Meanwhile, former National Chairman of the Minorities Commission Iqbal Singh Lalpura said that the use of such language by the Aam Aadmi Party leaders towards the Gurus is highly condemnable. He said that this issue is not limited to the Bharatiya Janata Party only, but no person from Punjab will tolerate such blasphemy. Iqbal Singh Lalpura warned that till Atishi Marlena publicly apologizes for her remarks about the Gurus, the Bharatiya Janata Party’s struggle will continue. Gurdarshan Saini, Manpreet Bunny Sandhu, SMS Sandhu, Ravinder Rana, Pawan Dhiman, Satpal Bansal, Sudhir Kantiwal, Mukesh Sharma, Radhe Shyam, Ganesh Sharma, Ravinder Vaishnav and many other BJP leaders and activists were present in this demonstration.