ਆੜ੍ਹਤੀ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਵਲੋ ਕੀਤਾ ਗਿਆ ਪੰਜਾਬ ਸਰਕਾਰ ਦਾ ਧੰਨਵਾਦ 

Davinder Singh Baidwan, President of Aarthi Association Rajpura, thanked the Punjab Government.

ਰਾਜਪੁਰਾ,08 ਦਸੰਬਰ (ਹਿਮਾਂਸ਼ੂ ਹੈਰੀ): ਆੜ੍ਹਤੀ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਨੇ ਕਿਸਾਨ, ਅਫ਼ਸਰਾਂ ਅਤੇ ਸ਼ੈਲਰ ਮਾਲਕਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਇਸ ਵਾਰ ਝੋਨੇ ਦਾ ਸੀਜ਼ਨ ਸਚਾਰੂ ਢੰਗ ਨਾਲ ਚੱਲਿਆ ਓਹਨਾ ਕਿਹਾ ਕਿ ਇਸ ਵਾਰ ਲਗਭਗ 36 ਲੱਖ ਪਰਮਲ ਕਟੇ ਦੀ ਆਮਦ ਹੋਈ ਅਤੇ ਓਹਨਾ ਵਲੋ ਰਾਜਪੁਰਾ ਵਿਧਾਇਕ ਨੀਨਾ ਮਿੱਤਲ ਅਤੇ ਪੰਜਾਬ ਸਰਕਾਰ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਕਿਸਾਨਾਂ ਨੂੰ ਮੰਡੀ ਵਿੱਚ ਕਿਸੇ ਚੀਜ਼ ਦੀ ਦਿੱਕਤ ਪਰੇਸ਼ਾਨੀ ਨਹੀਂ ਹੋਈ ਅਤੇ ਸਰਕਾਰ ਵੱਲੋਂ ਖਰੀਦ ਕੀਤੀ ਗਈ ਝੋਨੇ ਦੀ ਫਸਲ ਦੀ ਅਦਾਇਗੀ ਕਿਸਾਨਾਂ ਦੇ ਖਾਤੇ ਦੇ ਵਿੱਚ ਪਹੁੰਚਦੀ ਕੀਤੀ ਗਈ। ਇਸ ਮੌਕੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਵੱਲੋਂ ਬਾਸਮਤੀ ਦੇ ਖਰੀਦਦਾਰਾਂ ਦਾ ਵੀ ਧੰਨਵਾਦ ਕੀਤਾ ਗਿਆ ਜਿਨਾਂ ਨੇ ਕਿਸਾਨਾਂ ਵੱਲੋਂ ਮੰਡੀ ਵਿੱਚ ਲਿਆਈ ਫਸਲ ਨੂੰ ਸਹੀ ਰੇਟ ਤੇ ਲਿਆ ਅਤੇ ਸਮੇਂ ਸਿਰ ਅਦਾਇਗੀ ਵੀ ਕੀਤੀ ਗਈ। ਇਸ ਮੌਕੇ ਜਰਨਲ ਸਕੱਤਰ ਐਡਮਿਨਿਸਟਰੇਸ਼ਨ ਰਵੀ ਅਹੂਜਾ, ਖਜਾਨਚੀ ਸੰਜੀਵ ਗੋਇਲ, ਵਾਈਸ ਚੇਅਰਮੈਨ ਲਿਫਟਿੰਗ ਕਮੇਟੀ ਵਿਜੈ ਕਕੜ, ਸੁਸ਼ੀਲ ਕੁਮਾਰ ਵਾਰਡ ਪ੍ਰਧਾਨ ਅਤੇ ਹੋਰ ਆੜ੍ਹਤੀ ਮੌਜੂਦ ਸਨ।

Rajpura, December 08 (Himanshu Harry): President of the Aarthi Association Rajpura, Davinder Singh Baidwan, thanked the farmers, officers and sheller owners and said that this time the paddy season went smoothly. He said that this time about 36 lakh parmal kate arrived and he also thanked Rajpura MLA Neena Mittal and the Punjab government and said that the farmers did not face any problem in the market and the payment for the paddy crop purchased by the government was made to the farmers’ accounts. On this occasion, President Davinder Singh Baidwan also thanked the buyers of basmati who took the crop brought by the farmers to the market at the right rate and the payment was also made on time. On this occasion, General Secretary Administration Ravi Ahuja, Treasurer Sanjeev Goyal, Vice Chairman Lifting Committee Vijay Kakar, Sushil Kumar Ward President and other Aarthi were present.

Leave a Reply

Your email address will not be published. Required fields are marked *