ਰਾਜਪੁਰਾ ਵਿੱਚ ਕਾਂਗਰਸੀ ਵਰਕਰਾਂ ਦੀ ‘ਮਨਰੇਗਾ ਬਚਾਓ’ ਮੁਹਿੰਮ ਤਹਿਤ ਹੋਈ ਮੀਟਿੰਗ ਨੇ ‘ਜੀ ਰਾਮ ਜੀ’ ਮਨਰੇਗਾ ਕਾਨੂੰਨ ‘ਚ ਕੀਤੀ ਸੋਧ ਦੇ ਖ਼ਿਲਾਫ਼ 10 ਜਨਵਰੀ ਨੂੰ ਕਾਂਗਰਸ ਕਰੇਗੀ ਹੱਲਾ ਬੋਲ ਰੈਲੀ-ਹਰਦਿਆਲ ਸਿੰਘ ਕੰਬੋਜ

कांग्रेस कार्यकर्ताओं ने ‘MGNREGA बचाओ’ अभियान के तहत राजपुरा में एक बैठक की। ‘जी राम जी’ कांग्रेस MGNREGA अधिनियम में संशोधन के खिलाफ 10 जनवरी को एक रैली करेगी – हरदयाल सिंह कंबोज

Congress workers held a meeting in Rajpura under the ‘Save MGNREGA’ campaign. ‘Ji Ram Ji’ Congress will hold a rally on January 10 against the amendment in the MGNREGA Act – Hardyal Singh Kamboj

ਰਾਜਪੁਰਾ,07 ਜਨਵਰੀ(ਹਿਮਾਂਸ਼ੂ ਹੈਰੀ):ਵੱਖ-ਵੱਖ ਰਾਜਨੀਤਿਕ ਪਾਰਟੀਆਂ ਵਲੋਂ ਮਨਰੇਗਾ ਸਕੀਮ ਦੇ ਨਾਮ ਬਦਲਣ ਅਤੇ ਕੀਤੇ ਗਏ ਬਦਲਾਵਾਂ ਦਾ ਲਗਾਤਾਰ ਵਿਰੋਧ ਕਰ ਰਹੀਆਂ ਹਨ। ਇਸੇ ਸੰਬਧ ਦੇ ਵਿੱਚ, ਰਾਜਪੁਰਾ ਦੇ ਸਾਬਕਾ ਕਾਂਗਰਸੀ ਵਿਧਾਇਕ ਸਰਦਾਰ ਹਰਦਿਆਲ ਸਿੰਘ ਕੰਬੋਜ ਨੇ ਰਾਜਪੁਰਾ ਵਿੱਚ ਇੱਕ ਮਜ਼ਦੂਰ ਸਭਾ ਦਾ ਆਯੋਜਨ ਕੀਤਾ। ਹਾਲਾਂਕਿ ਇਹ ਪ੍ਰੋਗਰਾਮ ਇੱਕ ਮੀਟਿੰਗ ਵਜੋਂ ਤਿਆਰ ਕੀਤਾ ਗਿਆ ਸੀ ਪਰ ਮਜ਼ਦੂਰਾਂ ਦੇ ਉਤਸ਼ਾਹ ਅਤੇ ਜੋਸ਼ ਨੇ ਇਸਨੂੰ ਇੱਕ ਰੈਲੀ ਵਿੱਚ ਤਬਦੀਲ ਕਰ ਦਿੱਤਾ। ਇਸ ਮੌਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪਤਰਕਾਰਾਂ ਨਾਲ ਗਲ ਬਾਤ ਕਰਦੇ ਕਿਹਾ ਕਿ ਮਨਰੇਗਾ ਸਕੀਮ ਦਾ ਨਾਮ ਬਦਲ ਕੇ “ਜੀ ਰਾਮ ਜੀ” ਰੱਖਿਆ ਗਿਆ ਹੈ। ਪਰ ਇਸ ਸਕੀਮ ਦੇ ਅੰਦਰ ਕਈ ਬਦਲਾਅ ਕੀਤੇ ਗਏ ਹਨ ਜੋ ਸਿੱਧੇ ਤੌਰ ‘ਤੇ ਮਜ਼ਦੂਰਾਂ ਅਤੇ ਗਰੀਬਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਮਜ਼ਦੂਰ ਵਰਗ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੇ ਅਧਿਕਾਰਾਂ ਲਈ ਲੜਦੀ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਮੁੱਦੇ ‘ਤੇ 10 ਤਰੀਕ ਦਿਨ ਸ਼ਨੀਵਾਰ ਨੂੰ ਰਾਜਪੁਰਾ ਦੀ ਨਵੀਂ ਅਨਾਜ ਮੰਡੀ ਵਿਖੇ ਇੱਕ ਵੱਡੀ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਜਿਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਬਘੇਲ ਰੈਲੀ ਵਿੱਚ ਵਿਸ਼ੇਸ਼ ਭਾਗੀਦਾਰ ਹੋਣਗੇ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਕਈ ਸੀਨੀਅਰ ਆਗੂ ਅਤੇ ਪ੍ਰਮੁੱਖ ਬੁਲਾਰੇ ਵੀ ਰੈਲੀ ਨੂੰ ਸੰਬੋਧਨ ਕਰਨਗੇ। ਸਾਬਕਾ ਵਿਧਾਇਕ ਨੇ ਕਿਹਾ ਕਿ ਅੱਜ ਦੀ ਇਹ ਮੀਟਿੰਗ ਪ੍ਰਸਤਾਵਿਤ ਰੈਲੀ ਦੀ ਤਿਆਰੀ ਲਈ ਰੱਖੀ ਗਈ ਸੀ ਲੇਕਿਨ ਵਰਕਰਾਂ ਦੇ ਵਿੱਚ ਜੋਸ਼ ਸਪੱਸ਼ਟ ਤੌਰ ‘ਤੇ ਦਰਸਾਉਂਦਾ ਹੈ ਕਿ 10 ਤਰੀਕ ਦੀ ਰੈਲੀ ਪਿਛਲੀਆਂ ਰੈਲੀਆਂ ਨਾਲੋਂ ਕਿਤੇ ਵੱਡੀ ਵਧੇਰੇ ਸੰਗਠਿਤ ਅਤੇ ਵਧੇਰੇ ਸਫਲ ਹੋਵੇਗੀ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਬਲਦੇਵ ਸਿੰਘ ਗੱਦੋ ਮਾਜਰਾ, ਜਗਨੰਦਨ ਗੁਪਤਾ, ਅਮਨਦੀਪ ਸਿੰਘ ਨਾਗੀ, ਮਨੀਸ਼ ਕੁਮਾਰ, ਅਨਿਲ ਟੰਨੀ ਸਮੇਤ ਵੱਖ-ਵੱਖ ਪਿੰਡਾਂ ਦੇ ਕਾਂਗਰਸੀ ਸਰਪੰਚ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਮੌਜੂਦ ਸਨ।

राजपुरा, 07 जनवरी (हिमांशु हैरी): MGNREGA स्कीम का नाम बदलने और उसमें किए गए बदलावों का अलग-अलग पॉलिटिकल पार्टियां लगातार विरोध कर रही हैं। इसी सिलसिले में राजपुरा के पूर्व कांग्रेस MLA सरदार हरदयाल सिंह कंबोज ने राजपुरा में वर्कर्स मीटिंग रखी। हालांकि यह प्रोग्राम एक मीटिंग के तौर पर तैयार किया गया था, लेकिन वर्कर्स के जोश और उत्साह ने इसे रैली में बदल दिया। इस मौके पर पूर्व MLA हरदयाल सिंह कंबोज ने रिपोर्टर्स से बात करते हुए कहा कि MGNREGA स्कीम का नाम बदलकर “जी राम जी” कर दिया गया है। लेकिन इस स्कीम में कई ऐसे बदलाव किए गए हैं जो सीधे तौर पर वर्कर्स और गरीबों के अधिकारों का उल्लंघन करते हैं। उन्होंने कहा कि कांग्रेस पार्टी हमेशा वर्किंग क्लास के साथ खड़ी रही है और उनके अधिकारों के लिए लड़ती रहेगी। उन्होंने कहा कि इस मुद्दे पर शनिवार, 10 तारीख को राजपुरा की नई अनाज मंडी में एक बड़ी रैली रखी गई है। जिसमें पंजाब प्रदेश कांग्रेस कमेटी के प्रेसिडेंट राजा वड़िंग और छत्तीसगढ़ के पूर्व मुख्यमंत्री भूपिंदर सिंह बघेल रैली में खास तौर पर शामिल होंगे। इसके अलावा कांग्रेस पार्टी के कई सीनियर लीडर और जाने-माने स्पीकर भी रैली को एड्रेस करेंगे। पूर्व MLA ने कहा कि आज की मीटिंग प्रस्तावित रैली की तैयारी के लिए रखी गई थी, लेकिन कार्यकर्ताओं में जोश साफ दिखाता है कि 10 तारीख की रैली पिछली रैलियों से कहीं ज़्यादा बड़ी, ज़्यादा ऑर्गनाइज़्ड और ज़्यादा सफल होगी। इस मौके पर नगर परिषद अध्यक्ष नरिंदर शास्त्री, बलदेव सिंह गद्दो माजरा, जगनंदन गुप्ता, अमनदीप सिंह नागी, मनीष कुमार, अनिल तन्नी समेत अलग-अलग गांवों के कांग्रेस सरपंच और जिला परिषद सदस्य भी मौजूद थे।

Rajpura, January 07 (Himanshu Harry): Various political parties are continuously opposing the name change and changes made to the MGNREGA scheme. In this regard, former Congress MLA of Rajpura Sardar Hardyal Singh Kamboj organized a workers’ meeting in Rajpura. Although this program was prepared as a meeting, the enthusiasm and zeal of the workers turned it into a rally. On this occasion, former MLA Hardyal Singh Kamboj while talking to the reporters said that the name of the MGNREGA scheme has been changed to “Ji Ram Ji”. But many changes have been made within this scheme which directly violate the rights of the workers and the poor. He said that the Congress party has always stood with the working class and will continue to fight for their rights. He said that a big rally has been organized on this issue on Saturday, the 10th, at the new grain market in Rajpura. In which Punjab Pradesh Congress Committee President Raja Warring and former Chhattisgarh Chief Minister Bhupinder Singh Baghel will be special participants in the rally. Apart from this, many senior leaders and prominent speakers of the Congress party will also address the rally. The former MLA said that today’s meeting was held to prepare for the proposed rally, but the enthusiasm among the workers clearly shows that the rally on the 10th will be much bigger, more organized and more successful than the previous rallies. On this occasion, Congress Sarpanchs and Zila Parishad members of various villages including Municipal Council President Narinder Shastri, Baldev Singh Gaddo Majra, Jaganandan Gupta, Amandeep Singh Nagi, Manish Kumar, Anil Tanni were also present.

Leave a Reply

Your email address will not be published. Required fields are marked *