कांग्रेस ने मनरेगा बचाओ संग्राम अभियान के तहत राजपुरा में एक बड़ी रैली की
Congress holds a grand rally in Rajpura under the MNREGA Bachao Sangram campaign



ਰਾਜਪੁਰਾ,10 ਜਨਵਰੀ(ਹਿਮਾਂਸ਼ੂ ਹੈਰੀ):ਮਨਰੇਗਾ ਬਚਾਓ ਸੰਗਰਾਮ ਦੇ ਤਹਿਤ ਅੱਜ ਰਾਜਪੁਰਾ ਦੀ ਅਨਾਜ ਮੰਡੀ ਵਿੱਚ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਇਕੱਠ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਹਲਕਿਆਂ ਤੋਂ ਮੌਜੂਦ ਲੋਕਾਂ ਨੇ ਆਏ ਹੋਏ ਆਪਣੇ ਲੀਡਰਾਂ ਦੇ ਭਾਸ਼ਣ ਨੂੰ ਸੁਣਿਆ ਇਸ ਵਿੱਚ ਵਿਸ਼ੇਸ਼ ਤੌਰ ਛੱਤੀਸਗੜ੍ਹ ਦੇ ਸਾਬਕਾ ਚੀਫ ਮਨਿਸਟਰ ਭੁਪੇਸ਼ ਬਗੇਲ ਨੇ ਮਨਰੇਗਾ ਬਚਾਓ ਸੰਗਰਾਮ ਦੇ ਤਹਿਤ ਆਮ ਲੋਕਾਂ ਨੂੰ ਜਾਗਰੂਕ ਕੀਤਾ ਤੇ ਨਰੇਕਾ ਦਾ ਨਾਮ ਬਦਲਣ ਤੇ ਮਹਾਤਮਾ ਗਾਂਧੀ ਦਾ ਅਪਮਾਨ ਕਿਹਾ। ਇਸ ਦੌਰਾਨ ਮੌਜੂਦ ਐਲਓਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਪੰਜਾਬ ਸਰਕਾਰ ਸਮੇਤ ਕੇਂਦਰ ਦੀ ਸਰਕਾਰ ਦੀ ਸਕੀਮ ਜੀ ਰਾਮ ਜੀ ਸਕੀਮ ਅਤੇ ਉਸ ਵਿਚ ਬਦਲਾਵ ਮਜ਼ਦੂਰ ਵਰਗ ਦੇ ਲੋਕਾਂ ਦੇ ਹੱਕਾਂ ਦਾ ਹਨਨ ਹੈ ਜਿਹੜੀ ਸਰਕਾਰ ਕੋਲ ਪਹਿਲਾਂ ਹੀ ਪੈਸਾ ਨਹੀਂ ਹੈ ਉਹ ਹੁਣ 60 40 ਦੀ ਰੇਸ਼ੋ ਨਾਲ ਕਿਸ ਤਰ੍ਹਾਂ ਪੈਸਾ ਦੇਵੇਗੀ ਇਹ ਬਹੁਤ ਵੱਡਾ ਸਵਾਲ ਹੈ। ਇਸ ਮੌਕੇ ਉਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋ ਕਿਹਾ ਕਿ 15 ਤਰੀਕ ਨੂੰ ਮੁੱਖ ਮੰਤਰੀ ਮਾਨ ਵੱਲੋਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦੀ ਗੱਲ ਕਹੀ ਜਾ ਰਹੀ ਹੈ ਉੱਥੇ ਸਵਾਲ ਜਵਾਬ ਤਾਂ ਬਾਅਦ ਵਿੱਚ ਹੋਣਗੇ ਪਹਿਲੇ ਭਗਵੰਤ ਮਾਨ ਲੋਕਾਂ ਦੇ ਸਵਾਲਾਂ ਦਾ ਜਵਾਬ ਤਾਂ ਦੇ ਦੇਵੇ। ਇਸ ਮੌਕੇ ਤੇ ਸਾਬਕਾ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ,ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ,ਸਾਧੂ ਸਿੰਘ ਧਰਮ ਸੋਤ,ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਸ਼ਨੂ ਸ਼ਰਮਾ,ਗੁਰਸ਼ਰਨ ਸਿੰਘ ਰੰਧਾਵਾ,ਅਰੁਣਾ ਚੌਧਰੀ ਡਾਕਟਰ ਅਮਰ ਸਿੰਘ, ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ,ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਖਹਿਰਾ,ਗਗਨਦੀਪ ਸਿੰਘ ਜੋੋਲੀ ਜਲਾਲਪੁਰ, ਨਿਰਬਾਏ ਮਿਲਟੀ ਕੰਬੋਜ ਜਗਨੰਦਨ ਗੁਪਤਾ ਸਮੇਤ ਕਈ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਸ਼ਾਮਿਲ ਰਹੇ।
राजपुरा, 10 जनवरी (हिमांशु हैरी): आज राजपुरा की अनाज मंडी में पूर्व MLA हरदयाल सिंह कंबोज की तरफ से MGNREGA बचाओ संग्राम के तहत एक सभा हुई। जिसमें अलग-अलग विधानसभा क्षेत्रों से आए लोगों ने आए अपने नेताओं के भाषण सुने, खास तौर पर छत्तीसगढ़ के पूर्व मुख्यमंत्री भूपेश बघेल ने MGNREGA बचाओ संग्राम के तहत आम लोगों को जागरूक किया और NREKA का नाम बदलने को महात्मा गांधी का अपमान बताया। इस दौरान मौजूद LOP नेता प्रताप सिंह बाजवा ने भी कहा कि पंजाब सरकार समेत केंद्र सरकार की स्कीम, जी राम जी स्कीम और उसमें किए गए बदलाव मेहनतकश लोगों के अधिकारों का हनन है। जिस सरकार के पास पहले से ही पैसा नहीं है, वह अब 60:40 के अनुपात से पैसा कैसे देगी, यह बड़ा सवाल है। इस मौके पर उन्होंने मीडिया से बात करते हुए कहा कि 15 तारीख को मुख्यमंत्री मान के अकाल तख्त साहिब पर पेश होने की बात कही जा रही है, लेकिन सवाल-जवाब बाद में होंगे, पहले भगवंत मान लोगों के सवालों का जवाब दें। इस मौके पर हलका के पूर्व MLA हरदयाल सिंह कंबोज, पूर्व MLA मदन लाल जलालपुर, साधु सिंह धर्म सोत, पंजाब कांग्रेस पार्टी के अध्यक्ष अमरिंदर सिंह राजा वड़िंग, विष्णु शर्मा, गुरशरण सिंह रंधावा, अरुणा चौधरी डॉ. अमर सिंह, पटियाला से सांसद डॉ. धर्मवीर गांधी, प्रताप सिंह बाजवा, सुखपाल खैरा, गगनदीप सिंह जॉली जलालपुर, निर्भय मिलित कंबोज जगनंदन गुप्ता समेत कई कांग्रेस कार्यकर्ता और पदाधिकारी मौजूद थे।
Rajpura, January 10 (Himanshu Harry): Today, a gathering was held in the grain market of Rajpura under the MGNREGA Bachao Sangram by former MLA Hardial Singh Kamboj. In which people present from different constituencies listened to the speeches of their leaders who had come, in particular, former Chief Minister of Chhattisgarh Bhupesh Baghel made the common people aware under the MGNREGA Bachao Sangram and called changing the name of NREKA an insult to Mahatma Gandhi. During this, LOP leader Partap Singh Bajwa, who was present, also said that the scheme of the central government including the Punjab government, the scheme of the Jee Ram Ji scheme and the changes in it are a violation of the rights of the working class people. A government that does not already have money, how will it now give money with a ratio of 60:40 is a big question. On this occasion, he spoke to the media and said that on the 15th, Chief Minister Mann is being talked about appearing at Akal Takht Sahib, but the questions and answers will be held later, first Bhagwant Mann should answer the questions of the people. On this occasion, former constituency MLA Hardial Singh Kamboj, former MLA Madan Lal Jalalpur, Sadhu Singh Dharam Sot, Punjab Congress Party President Amarinder Singh Raja Warring, Vishnu Sharma, Gursharan Singh Randhawa, Aruna Chaudhary Dr. Amar Singh, Member of Parliament from Patiala Dr. Dharamvir Gandhi, Pratap Singh Bajwa, Sukhpal Khaira, Gagandeep Singh Jolly Jalalpur, Nirbaye Militi Kamboj Jaganandan Gupta and many Congress workers and office bearers were present.