ਐਨ.ਐਸ.ਐਸ ਵਿਭਾਗ ਵਲੋਂ ਇੱਕ ਰੋਜਾ ਕੈਂਪ ਦੌਰਾਨ ਕਰਵਾਏ ਮੁਕਾਬਲੇ

NSS डिपार्टमेंट ने एक दिन के कैंप में कॉम्पिटिशन करवाए

Competitions organized by NSS department during one-day camp

ਰਾਜਪੁਰਾ,17 ਫਰਵਰੀ(ਹਿਮਾਂਸ਼ੂ ਹੈਰੀ):ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਵਿੱਚ ਅਤੇ ਐਨ.ਐਸ.ਐਸ ਰੈਡ ਰਿੱਬਨ ਕਲੱਬ ਅਤੇ NACO ਦੇ ਸਾਂਝੇ ਸਹਿਯੋਗ ਨਾਲ ਪ੍ਰੋਗਰਾਮ ਅਫਸਰ ਡਾ.ਮਨਦੀਪ ਸਿੰਘ, ਡਾ. ਵੰਦਨਾ ਗੁੱਪਤਾ,ਪ੍ਰੋ.ਅਵਤਾਰ ਸਿੰਘ,ਡਾ.ਗਗਨਦੀਪ ਕੌਰ, ਪ੍ਰੋ.ਨੰਦਿਤਾ ਅਤੇ ਪ੍ਰੋ.ਦਲਜੀਤ ਸਿੰਘ ਦੀ ਦੇਖ ਰੇਖ ਹੇਠ ਇੱਕ ਰੋਜਾ ਕੈਂਪ ਲਗਾਇਆ ਮਨਾਇਆ ਗਿਆ। ਜਿਸ ਵਿੱਚ ਵਲੰਟੀਅਰਾਂ ਦੇ ਮਹਿੰਦੀ,ਸਲੋਗਨ,ਕੌਲਾਜ,ਪੇਂਟਿੰਗ,ਬੈਸ਼ਟਆਉਟ ਆਫ ਵੇਸਟ,ਪੋਸ਼ਟਰ ਅਤੇ ਰੰਗੋਲੀ ਦੇ ਮੁਕਾਬਲੇ ਕਰਵਾਏ ਗਏ। ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪ੍ਰਿੰਸਾਪਲ ਡਾ.ਚੰਦਰ ਪ੍ਰਕਾਸ਼ ਗਾਂਧੀ ਨੇ ਵਲੰਟੀਅਰਾਂ ਨੂੰ ਆਸ਼ਿਰਵਾਦ ਦਿੱਤਾ ਅਤੇ ਵੱਧ ਤੋਂ ਵੱਧ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਉਪਰੰਤ ਵਲੰਟੀਅਰਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ਦੌਰਾਨ ਮਹਿੰਦੀ ਵਿੱਚ ਮੁਸਕਾਨ ਨੇ ਪਹਿਲਾ,ਖੁਸ਼ੀ ਨੇ ਦੂਜਾ ਅਤੇ ਸੁਧਾ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਦੇ ਨਾਲ ਬੈਸ਼ਟ ਆਉਟ ਆਫ ਵੇਸਟ ਵਿੱਚ ਹਰਸ਼ਪ੍ਰੀਤ ਅਤੇ ਜਸ਼ਨਪ੍ਰੀਤ ਨੇ ਪਹਿਲਾ,ਪ੍ਰਿਯੰਕਾ ਅਤੇ ਮਨਪ੍ਰੀਤ ਨੇ ਦੂਜਾ ਸਥਾਨ ਹਾਸਿਲ ਕੀਤਾ। ਰੰਗੋਲੀ ਵਿੱਚ ਮੁਸਕਾਨ ਨੇ ਪਹਿਲਾ ,ਸੋਨਮ ਨੇ ਦੂਜਾ ਅਤੇ ਕ੍ਰਿਸ਼ਮਾ,ਮੋਨੀ ਨੇ ਤੀਜਾ ਸਥਾਨ ਹੱਯਾਸਿਲ ਕੀਤਾ। ਕੋਲਾਜ ਮੇਕਿੰਗ ਵਿੱਚ ਕਰਨਪ੍ਰੀਤ ਨੇ ਪਹਿਲਾ,ਦਿਕਸ਼ਾ ਵਡੇਰਾ ਨੇ ਦੂਜਾ ਅਤੇ ਖੁਸ਼ੀ ਅਤੇ ਹਰਮਨ ਨੇ ਤੀਜਾ ਸਥਾਨ ਹਾਸਿਲ ਕੀਤਾ। ਪੋਸ਼ਟਰ ਵਿੱਚ ਸਿਮਰਤ ਨੇ ਪਹਿਲਾ,ਗੁਰਪ੍ਰੀਤ ਨੇ ਦੂਜਾ ਅਤੇ ਦਿਕਸ਼ਾ ਵਡੇਰਾ ਨੇ ਤੀਜਾ ਸਥਾਨ ਹਾਸਿਲ ਕੀਤਾ। ਸਲੋਗਨ ਵਿੱਚ ਰਮਨਪ੍ਰੀਤ ਨੇ ਪਹਿਲਾ,ਕਿਰਤੀ ਨੇ ਦੂਜਾ ਅਤੇ ਸੁਨੈਨਾ ਤੇ ਪ੍ਰੀਤੀ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਜੇਤੂ ਵਲੰਟੀਅਰਾਂ ਨੂੰ ਪ੍ਰਬੰਧਕਾਂ ਵਲੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ.ਗੁਰਜਿੰਦਰ ਸਿੰਘ,ਡਾ.ਹਰਿੰਦਰਪਾਲ ਕੌਰ,ਡਾ.ਅਮਨਪ੍ਰੀਤ ਕੌਰ,ਪ੍ਰੋ.ਭਾਵਨਾ ਅਤੇ ਪ੍ਰੋ.ਰਾਜਨ ਅਤੇ ਸਮੇਤ ਸਾਰੇ ਵਲੰਟੀਅਰ ਹਾਜਰ ਸਨ।

राजपुरा, 17 फरवरी (हिमांशु हैरी): स्थानीय पटेल मेमोरियल नेशनल कॉलेज राजपुरा के प्रिंसिपल डॉ. चंद्र प्रकाश गांधी के नेतृत्व में और NSS रेड रिबन क्लब और NACO के संयुक्त सहयोग से, प्रोग्राम अधिकारी डॉ. मंदीप सिंह, डॉ. वंदना गुप्ता, प्रो. अवतार सिंह, डॉ. गगनदीप कौर, प्रो. नंदिता और प्रो. दलजीत सिंह की देखरेख में एक दिवसीय कैंप का आयोजन किया गया। जिसमें वॉलंटियर्स के मेहंदी, स्लोगन, कोलाज, पेंटिंग, बेस्टआउट ऑफ वेस्ट, पोस्टर और रंगोली के मुकाबले करवाए गए। इस प्रोग्राम की शुरुआत में प्रिंसिपल डॉ. चंद्र प्रकाश गांधी ने वॉलंटियर्स को आशीर्वाद दिया और उन्हें ज़्यादा से ज़्यादा एक्टिविटीज़ में हिस्सा लेने के लिए प्रेरित किया। इसके बाद वॉलंटियर्स के लिए मुकाबले करवाए गए, जिसमें मेहंदी में मुस्कान ने पहला, खुशी ने दूसरा और सुधा ने तीसरा स्थान हासिल किया। इसके साथ ही बेस्ट आउट ऑफ वेस्ट में हर्षप्रीत और जशनप्रीत ने पहला, प्रियंका और मनप्रीत ने दूसरा स्थान हासिल किया। रंगोली में मुस्कान को पहला, सोनम को दूसरा और करिश्मा, मोनी को तीसरा स्थान मिला। कोलाज मेकिंग में करणप्रीत को पहला, दीक्षा वडेरा को दूसरा और खुशी और हरमन को तीसरा स्थान मिला। पोस्टर मेकिंग में सिमरत को पहला, गुरप्रीत को दूसरा और दीक्षा वडेरा को तीसरा स्थान मिला। स्लोगन में रमनप्रीत को पहला, कीर्ति को दूसरा और सुनैना और प्रीति को तीसरा स्थान मिला। इस मौके पर जीतने वाले वॉलंटियर्स को ऑर्गनाइज़र्स ने मेडल और सर्टिफिकेट देकर सम्मानित किया। इस मौके पर डॉ. गुरजिंदर सिंह, डॉ. हरिंदरपाल कौर, डॉ. अमनप्रीत कौर, प्रो. भावना और प्रो. राजन और सभी वॉलंटियर्स मौजूद थे।

Rajpura, February 17 (Himanshu Harry): Under the leadership of the Principal of the local Patel Memorial National College Rajpura, Dr. Chandra Prakash Gandhi and with the joint support of NSS Red Ribbon Club and NACO, a one-day camp was organized and celebrated under the supervision of Program Officer Dr. Mandeep Singh, Dr. Vandana Gupta, Prof. Avtar Singh, Dr. Gagandeep Kaur, Prof. Nandita and Prof. Daljit Singh. In which the volunteers’ competitions of Mehndi, Slogan, Collage, Painting, Bestout of Waste, Poster and Rangoli were organized. At the beginning of this program, Principal Dr. Chandra Prakash Gandhi blessed the volunteers and motivated them to participate in maximum activities. After this, competitions were organized for the volunteers, during which Muskan won first place in Mehndi, Khushi won second place and Sudha won third place. Along with this, in Best Out of Waste, Harshpreet and Jashanpreet got first place, Priyanka and Manpreet got second place. In Rangoli, Muskan got first place, Sonam got second place and Karishma, Moni got third place. In Collage Making, Karanpreet got first place, Diksha Vadera got second place and Khushi and Harman got third place. In Poster Making, Simrat got first place, Gurpreet got second place and Diksha Vadera got third place. In Slogan, Ramanpreet got first place, Kirti got second place and Sunaina and Preeti got third place. On this occasion, the winning volunteers were honored by the organizers with medals and certificates. On this occasion, Dr. Gurjinder Singh, Dr. Harinderpal Kaur, Dr. Amanpreet Kaur, Prof. Bhavana and Prof. Rajan and all the volunteers were present.

Leave a Reply

Your email address will not be published. Required fields are marked *