ਚੇਅਰਮੈਨ ਇੰਦਰਜੀਤ ਸੰਧੂ ਅਤੇ ਰਘਬੀਰ ਗੋਪਾਲਪੁਰ ਨੇ ਰਸਨੀਤ ਕੌਰ ਦਾ ਕੀਤਾ ਸਨਮਾਨ ਯੂਪੀਐੱਸਸੀ ਟੈਸਟ ਪਾਸ ਰਸਨੀਤ ਕੋਰ ਦੀ ਸਫਲਤਾ ਹੋਰ ਨੌਜਵਾਨਾਂ ਲਈ ਬਣੇਗੀ ਪ੍ਰੇਰਣਾ: ਇੰਦਰਜੀਤ ਸੰਧੂ 

चेयरमैन इंदरजीत संधू और रघबीर गोपालपुर ने रसनीत कौर को सम्मानित किया। UPSC टेस्ट पास करने में रसनीत कौर की सफलता दूसरे युवाओं के लिए प्रेरणा बनेगी: इंदरजीत संधू

Chairman Inderjit Sandhu and Raghbir Gopalpur honored Rasneet Kaur. Rasneet Kaur’s success in passing the UPSC test will be an inspiration for other youth: Inderjit Sandhu

ਪਟਿਆਲਾ/ਘਨੌਰ,12 ਮਾਰਚ(ਹਿਮਾਂਸ਼ੂ ਹੈਰੀ):ਦੇਸ਼ ਦੀ ਸਭ ਤੋਂ ਮੁਸ਼ਕਲ ਅਤੇ ਪ੍ਰਤਿਸ਼ਠਿਤ ਪ੍ਰਤੀਯੋਗੀ ਪ੍ਰੀਖਿਆ ਮੰਨੀ ਜਾਣ ਵਾਲੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਦੀ ਪ੍ਰੀਖਿਆ ਵਿੱਚ ਆਲ ਇੰਡੀਆ (ਏਆਈਆਰ) 51ਵਾਂ ਰੈਂਕ ਪ੍ਰਾਪਤ ਕਰਕੇ ਰਾਜਪੁਰਾ ਤੋਂ ਨੇੜਲੇ ਪਿੰਡ ਮਦਨਪੁਰ ਦੀ ਵਸਨੀਕ ਰਸਨੀਤ ਕੌਰ ਨੇ ਦੇਸ਼ ਅਤੇ ਪੰਜਾਬ ਦਾ ਨਾਮ ਰੁਸ਼ਨਾਇਆ ਹੈ। ਉਨ੍ਹਾਂ ਦੀ ਇਸ ਸ਼ਾਨਦਾਰ ਸਫਲਤਾ ਨਾਲ ਪੰਜਾਬ ਦੇ ਨੌਜਵਾਨਾਂ ਵਿੱਚ ਨਵਾਂ ਜੋਸ਼ ਅਤੇ ਪ੍ਰੇਰਣਾ ਪੈਦਾ ਹੋਈ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ਕਨਵੇਅਰ ਦੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਉਹਨਾਂ ਦੇ ਪਿੰਡ ਪੁੱਜ ਕੇ ਰਸਨੀਤ ਕੌਰ ਅਤੇ ਉਨ੍ਹਾਂ ਦੇ ਮਾਤਾ-ਪਿਤਾ ਸਮੂਹ ਪਰਿਵਾਰ ਨੂੰ ਵਧਾਈਆਂ ਦਿੰਦੇ ਹੋਏ ਕੀਤਾ।ਇਸ ਮੌਕੇ ਉਨਾਂ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਰਘਬੀਰ ਸਿੰਘ ਗੋਪਾਲਪੁਰ ਜ਼ਿਲ੍ਹਾ ਪ੍ਰਧਾਨ ਵਿਰਾਸਤ ਸੇਵਾ ਸੰਗਠਨ ਵੀ ਰਸਨੀਤ ਕੌਰ ਅਤੇ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ।ਗੱਲਬਾਤ ਕਰਦਿਆਂ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਕਿਹਾ ਕਿ ਯੂਪੀਐੱਸਸੀ ਦੀ ਪ੍ਰੀਖਿਆ ਪਾਸ ਕਰਕੇ ਪੰਜਾਬ ਦੀਆਂ ਧੀਆਂ ਨੇ ਸਾਬਤ ਕੀਤਾ ਹੈ ਕਿ ਕਠਿਨ ਮਿਹਨਤ, ਲਗਨ ਅਤੇ ਦ੍ਰਿੜ ਨਿਸ਼ਚੇ ਨਾਲ ਕੋਈ ਵੀ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਦੀ ਇਸ ਉਪਲਬਧੀ ‘ਤੇ ਪਰਿਵਾਰਕ ਮੈਂਬਰਾਂ, ਅਧਿਆਪਕਾਂ ਅਤੇ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਧੀਆਂ ਹਰ ਖੇਤਰ ਵਿੱਚ ਅੱਗੇ ਵੱਧ ਰਹੀਆਂ ਹਨ ਅਤੇ ਦੇਸ਼ ਦੀ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਹ ਸਫਲਤਾ ਹੋਰ ਨੌਜਵਾਨਾਂ ਲਈ ਪ੍ਰੇਰਣਾ ਬਣੇਗੀ ਅਤੇ ਉਹ ਵੀ ਦੇਸ਼ ਦੀ ਸੇਵਾ ਲਈ ਅੱਗੇ ਆਉਣਗੇ।ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਕਿਹਾ ਕਿ ਯੂਪੀਐੱਸਸੀ ਵਰਗੀ ਕਠਿਨ ਪ੍ਰੀਖਿਆ ਵਿੱਚ ਕਾਮਯਾਬੀ ਹਾਸਲ ਕਰਨਾ ਬਹੁਤ ਵੱਡੀ ਉਪਲਬਧੀ ਹੈ ਅਤੇ ਇਹ ਪੰਜਾਬ ਦੇ ਨੌਜਵਾਨਾਂ ਦੀ ਕਾਬਲਿਅਤ ਨੂੰ ਦਰਸਾਉਂਦਾ ਹੈ।ਇਸ ਮੌਕੇ ।ਇਸ ਮੌਕੇ ਰਸਨੀਤ ਹੋਰ ਦੇ ਪਿਤਾ ਜਸਵਿੰਦਰ ਸਿੰਘ, ਭਰਾ ਜਸਦੀਪ , ਦਾਦਾ, ਦਾਦੀ ਅਤੇ ਮਾਤਾ ਜੀ ਸਮੇਤ ਇੰਦਰਜੀਤ ਢਿੱਲੋਂ ਥੂਹਾ, ਬਲਜਿੰਦਰ ਥੂਹਾ, ਅਮਰ ਅਲੀ, ਮਨਪ੍ਰੀਤ ਸਿੰਘ ਮਹਿਮਦਪੁਰ ਸਮੇਤ ਵੱਡੀ ਗਿਣਤੀ ਚ ਟੀਮ ਮੈਂਬਰ ਹਾਜ਼ਰ ਸਨ।

पटियाला/घनौर, 12 मार्च (हिमांशु हैरी): राजपुरा के पास मदनपुर गांव की रहने वाली रसनीत कौर ने देश की सबसे मुश्किल और प्रतिष्ठित मानी जाने वाली यूनियन पब्लिक सर्विस कमीशन (UPSC) की परीक्षा में ऑल इंडिया (AIR) में 51वां रैंक हासिल करके देश और पंजाब का नाम रोशन किया है। उनकी इस शानदार सफलता ने पंजाब के युवाओं में नया जोश और प्रेरणा पैदा की है। ये विचार कन्वीनर वाइस चेयरमैन इंदरजीत सिंह संधू ने उनके गांव पहुंचकर रसनीत कौर और उनके माता-पिता और पूरे परिवार को बधाई देते हुए कहे। इस मौके पर उनके साथ खास तौर पर पहुंचे विरासत सेवा संगठन के जिला अध्यक्ष रघबीर सिंह गोपालपुर ने भी रसनीत कौर और उनके परिवार को बधाई दी। चेयरमैन इंदरजीत सिंह संधू ने बोलते हुए कहा कि UPSC परीक्षा पास करके पंजाब की बेटियों ने साबित कर दिया है कि कड़ी मेहनत, लगन और पक्के इरादे से कोई भी लक्ष्य हासिल किया जा सकता है। उनकी इस कामयाबी पर परिवार के सदस्यों, टीचरों और इलाके के लोगों में खुशी की लहर है। उन्होंने कहा कि पंजाब की बेटियां हर फील्ड में आगे बढ़ रही हैं और देश की तरक्की में अहम योगदान दे रही हैं। उन्होंने उम्मीद जताई कि यह कामयाबी दूसरे युवाओं के लिए प्रेरणा बनेगी और वे भी देश की सेवा के लिए आगे आएंगे। चेयरमैन इंदरजीत सिंह संधू ने कहा कि UPSC जैसे मुश्किल एग्जाम में कामयाबी पाना एक बड़ी कामयाबी है और यह पंजाब के युवाओं के टैलेंट को दिखाता है। इस मौके पर रसनीत होर के पिता जसविंदर सिंह, भाई जसदीप, दादा, दादी और मां, इंदरजीत ढिल्लों थूहा, बलजिंदर थूहा, अमर अली, मनप्रीत सिंह महमदपुर समेत बड़ी संख्या में टीम मेंबर मौजूद थे।

Patiala/Ghanour, March 12 (Himanshu Harry): Rasneet Kaur, a resident of Madanpur village near Rajpura, has brought glory to the country and Punjab by securing the All India (AIR) 51st rank in the Union Public Service Commission (UPSC) examination, which is considered the most difficult and prestigious competitive examination of the country. Their remarkable success has created new enthusiasm and inspiration among the youth of Punjab. These views were expressed by Conveyor Vice Chairman Inderjit Singh Sandhu while reaching their village and congratulating Rasneet Kaur and her parents and entire family. On this occasion, Raghbir Singh Gopalpur District President Virasat Sewa Sangathan, who specially reached with them, also congratulated Rasneet Kaur and her family. Speaking, Chairman Inderjit Singh Sandhu said that by passing the UPSC examination, the daughters of Punjab have proved that any goal can be achieved with hard work, dedication and determination. There is a wave of happiness among family members, teachers and people of the area on this achievement of theirs. He said that the daughters of Punjab are moving forward in every field and are making a significant contribution to the progress of the country. He expressed the hope that this success will become an inspiration for other youth and they will also come forward to serve the country. Chairman Inderjit Singh Sandhu said that achieving success in a tough exam like UPSC is a great achievement and it shows the talent of the youth of Punjab. On this occasion, a large number of team members including Rasneet Hor’s father Jaswinder Singh, brother Jasdeep, grandfather, grandmother and mother, Inderjit Dhillon Thuha, Baljinder Thuha, Amar Ali, Manpreet Singh Mehmadpur were present.

Leave a Reply

Your email address will not be published. Required fields are marked *