ਚੇਅਰਮੈਨ ਦੀਪਕ ਸੂਦ ਵੱਲੋਂ 16 ਫਰਵਰੀ ਤੋਂ “ਚਾਹ ਦੀ ਸਾਂਝ, ਆਪਣਿਆਂ ਦੇ ਨਾਲ” ਮੁਹਿੰਮ ਦੀ ਕੀਤੀ ਜਾਵੇਗੀ ਸ਼ੁਰੂਆਤ

चेयरमैन दीपक सूद 16 फरवरी से “चाय दी सांझ, अपनां दे आल” कैंपेन शुरू करेंगे

Chairman Deepak Sood will launch the “Chai Di Saanjh, Apnaan De Aal” campaign from February 16

ਰਾਜਪੁਰਾ,14 ਫਰਵਰੀ(ਹਿਮਾਂਸ਼ੂ ਹੈਰੀ):ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਦੀ ਟਿਕਟ ਦੇ ਦਾਅਵੇਦਾਰਾਂ ਵਿੱਚੋਂ ਇੱਕ ਅਤੇ ਮਾਰਕੀਟ ਕਮੇਟੀ ਰਾਜਪੂਰਾ ਦੇ ਮੌਜੂਦਾ ਚੇਅਰਮੈਨ ਦੀਪਕ ਸੂਦ ਵੱਲੋਂ ਰਾਜਪੁਰਾ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਨ੍ਹਾਂ ਨੂੰ ਹੱਲ ਕਰਵਾਉਣ ਲਈ 16 ਫਰਵਰੀ ਦਿਨ ਸੋਮਵਾਰ ਤੋਂ “ਚਾਹ ਦੀ ਸਾਂਝ, ਆਪਣਿਆਂ ਦੇ ਨਾਲ”ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਚੇਅਰਮੈਨ ਦੀਪਕ ਸੂਦ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਵਿੱਚ ਫਿਰ ਵੀ ਕਿਸੇ ਕਿਸਮ ਦੀ ਕੋਈ ਔਕੜ ਜਾਂ ਮੁਸ਼ਕਿਲ ਮਹਿਸੂਸ ਹੋ ਰਹੀ ਹੈ ਜਾਂ ਉਨ੍ਹਾਂ ਦੀ ਕੋਈ ਮੁਸ਼ਕਿਲ ਹੱਲ ਨਹੀਂ ਹੋ ਰਹੀ ਤਾਂ ਉਹ ਉਨ੍ਹਾਂ ਨੂੰ ਮਾਰਕੀਟ ਕਮੇਟੀ ਦੇ ਦਫ਼ਤਰ ਵਿੱਚ ਕਿਸੇ ਵੀ ਸਮੇਂ ਮਿਲ ਕੇ ਆਪਣੀ ਮੁਸ਼ਕਿਲ ਦੱਸ ਸਕਦੇ ਹਨ ਜਾਂ ਉਨ੍ਹਾਂ ਨੂੰ ਆਪਣੇ ਘਰ ਵੀ ਬੁਲਾ ਸਕਦੇ ਹਨ।ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੋਮਵਾਰ ਤੋਂ ਉਨ੍ਹਾਂ ਵੱਲੋਂ “ਚਾਹ ਦੀ ਸਾਂਝ, ਆਪਣਿਆਂ ਦੇ ਨਾਲ” ਮੁਹਿੰਮ ਦੀ ਸ਼ੁਰੂਆਤ ਕਰਕੇ ਉਹ ਹੁਣ ਰੋਜ਼ਾਨਾ ਮਾਰਕੀਟ ਕਮੇਟੀ ਰਾਜਪੁਰਾ ਦੇ ਦਫ਼ਤਰ ਵਿੱਚ ਬਹਿ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਿਆ ਕਰਨਗੇ। ਚੇਅਰਮੈਨ ਸੂਦ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਵੱਲੋਂ ਹਫ਼ਤੇ ਵਿੱਚ ਇੱਕ ਦਿਨ ਦਾ ਸਮਾਂ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਰੱਖਿਆ ਗਿਆ ਸੀ ਪਰ ਹੁਣ ਉਹ ਰੋਜ਼ਾਨਾ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਹੱਲ ਕਰਵਾਉਣ ਦੇ ਨਾਲ ਨਾਲ ਲੋਕਾਂ ਦੇ ਵਿਚਾਰ ਅਤੇ ਸੁਝਾਅ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਤੱਕ ਪਹੁੰਚਾਉਣਗੇ ਤਾਂ ਜੋ ਲੋਕਾਂ ਦੇ ਪੱਖ ਵਿੱਚ ਅਤੇ ਰਾਜਪੁਰਾ ਹਲਕੇ ਦੀ ਬਿਹਤਰੀ ਲਈ ਹੋਰ ਸੁਚਾਰੂ ਫ਼ੈਸਲੇ ਲਏ ਜਾ ਸਕਣ।

राजपुरा, 14 फरवरी (हिमांशु हैरी): पिछले विधानसभा चुनाव के दौरान आम आदमी पार्टी के टिकट के दावेदारों में से एक और मार्केट कमेटी राजपुरा के मौजूदा चेयरमैन दीपक सूद, राजपुरा विधानसभा क्षेत्र के लोगों की समस्याएं सुनने और उन्हें हल करवाने के लिए सोमवार, 16 फरवरी से “चाह दी सांझ, अपनाएं दे साल” कैंपेन शुरू कर रहे हैं। चेयरमैन दीपक सूद ने कहा कि आम आदमी पार्टी सरकार ने लोगों से जो वादे किए थे, उन्हें पूरा किया जा रहा है। उन्होंने कहा कि जिन लोगों को अभी भी अपने काम करवाने में किसी भी तरह की दिक्कत या परेशानी आ रही है या उनकी समस्याओं का समाधान नहीं हो रहा है, वे उनसे किसी भी समय मार्केट कमेटी ऑफिस में मिलकर अपनी समस्याएं बता सकते हैं या उन्हें अपने घर भी बुला सकते हैं। उन्होंने कहा कि मेरी तरफ से लोगों की समस्याओं को हल करने की हर मुमकिन कोशिश की जाएगी। उन्होंने कहा कि सोमवार से “चाह दी सांझ, अपनाएं दे साल” कैंपेन शुरू करके अब वे हर दिन मार्केट कमेटी राजपुरा ऑफिस में बैठकर लोगों की समस्याएं सुनेंगे। चेयरमैन सूद ने कहा कि पहले उन्होंने लोगों की समस्याएं सुनने के लिए हफ्ते में एक दिन तय किया था, लेकिन अब वे रोजाना लोगों की समस्याएं सुनेंगे और उनका समाधान करवाएंगे, साथ ही लोगों के विचार और सुझाव आम आदमी पार्टी के हाईकमान तक पहुंचाएंगे ताकि लोगों के हक में और राजपुरा विधानसभा क्षेत्र की बेहतरी के लिए और आसानी से फैसले लिए जा सकें।

Rajpura, February 14 (Himanshu Harry): Deepak Sood, one of the contenders for the Aam Aadmi Party ticket during the last assembly elections and the current chairman of Market Committee Rajpura, is starting the “Chah di Saanjh, Apnayin de Saal” campaign from Monday, February 16 to listen to the problems of the people of Rajpura constituency and get them resolved. Chairman Deepak Sood said that the promises made to the people by the Aam Aadmi Party government are being fulfilled. He said that those who are still facing any kind of difficulty or difficulty in getting their work done or their problems are not being resolved, they can meet them at the Market Committee office at any time and tell them their problems or can also call them to their homes. He said that every possible effort will be made to solve the problems of the people on my behalf. He said that by starting the “Chah di Saanjh, Apnayin de Saal” campaign from Monday, he will now sit in the Market Committee Rajpura office every day and listen to the problems of the people. Chairman Sood said that earlier he had set aside one day a week to listen to the problems of the people, but now he will listen to the problems of the people daily and get them resolved, as well as convey the views and suggestions of the people to the high command of the Aam Aadmi Party so that more smooth decisions can be taken in favor of the people and for the betterment of the Rajpura constituency.

Leave a Reply

Your email address will not be published. Required fields are marked *