पटेल कॉलेज में ब्लड डोनेशन कैंप लगाया गया, इस दौरान 65 यूनिट ब्लड इकट्ठा किया गया
Blood donation camp organized by Patel College, 65 units of blood were collected during this


ਰਾਜਪੁਰਾ,18 ਮਾਰਚ(ਹਿਮਾਂਸ਼ੂ ਹੈਰੀ):ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੀ ਸਮੁੱਚੀ ਮੈਨੇਜਮੈਂਟ ਸੋਸਾਇਟੀ ਅਤੇ ਕਾਲਜ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਅਤੇ ਡਾਇਰੈਕਟਰ ਰਾਜੀਵ ਬਾਇਆ ਦੀ ਅਗਵਾਈ ਵਿੱਚ ਅਤੇ ਐਨ. ਐਸ. ਐਸ. ਵਿਭਾਗ, ਰੈੱਡ ਕਰਾਸ ਸੋਸਾਇਟੀ ਅਤੇ ਰੈੱਡ ਰਿਬਨ ਕਲੱਬ ਦੇ ਪ੍ਰੋਗਰਾਮ ਅਫਸਰ ਡਾ. ਮਨਦੀਪ ਸਿੰਘ, ਡਾ. ਵੰਦਨਾ ਗੁਪਤਾ, ਡਾ. ਗੁਰਜਿੰਦਰ ਸਿੰਘ, ਪ੍ਰੋ. ਅਵਤਾਰ ਸਿੰਘ, ਡਾ. ਗਗਨਦੀਪ ਕੌਰ, ਪ੍ਰੋ. ਦਲਜੀਤ ਸਿੰਘ ਅਤੇ ਪ੍ਰੋ. ਨੰਦਿਤਾ ਦੀ ਦੇਖਰੇਖ ਹੇਠ ਬਲੱਡ ਹੈਲਪਲਾਈਨ ਰਾਜਪੁਰਾ ਦੇ ਸਹਿਯੋਗ ਨਾਲ ਸ਼ਹੀਦ ਏ ਆਜਮ ਸ.ਭਗਤ ਸਿੰਘ ਜੀ ਦਾ ਸ਼ਹੀਦੀ ਦਿਵਸਸਨੂੰ ਸਮਰਪਿਤ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਟੀਮ ਨੇ 65 ਯੂਨਿਟ ਜਿੰਦਾ ਖੂਨ ਇਕੱਤਰ ਕੀਤਾ। ਪ੍ਰੋਗਰਾਮ ਅਫਸਰ ਡਾ. ਵੰਦਨਾ ਗੁਪਤਾ ਨੇ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੀ ਸਮੁੱਚੀ ਟੀਮ ਦਾ ਸੁਆਗਤ ਕੀਤਾ। ਇਸ ਉਪਰੰਤ ਪ੍ਰਿੰਸੀਪਲ ਡਾ.ਚੰਦਰ ਪ੍ਰਕਾਸ਼ ਅਤੇ ਡਾਇਰੈਕਟਰ ਰਾਜੀਵ ਬਾਇਆ ਨੇ ਆਏ ਹੋਏ ਖੂਨਦਾਨੀਆਂ ਨੂੰ ਸੰਬੋਧਨ ਹੁੰਦਿਆਂ ਉਨ੍ਹਾਂ ਦੁਆਰਾ ਮਨੁਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਇਸ ਉੱਧਮ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਖੂਨਦਾਨੀ ਹੋਣਗੇ ਤਾਂ ਹੀ ਵੱਖ- ਵੱਖ ਲੋੜਾਂ ਵਾਲੇ ਮਰੀਜਾਂ ਨੂੰ ਖੂਨ ਦੇ ਕੇ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਪ੍ਰੋਗਰਾਮ ਦੇ ਅਫਸਰ ਡਾ. ਮਨਦੀਪ ਸਿੰਘ ਅਤੇ ਡਾ. ਗੁਰਜਿੰਦਰ ਸਿੰਘ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਖੂਨ ਦੀ ਲੋੜ ਵਾਲੇ ਮਰੀਜਾਂ ਦੀ ਸੰਖਿਆ ਵੱਧਦੀ ਜਾ ਰਹੀ ਹੈ। ਇਸ ਜਰੂਰਤ ਨੂੰ ਪੂਰਾ ਕਰਨ ਲਈ ਉਨ੍ਹਾਂ ਵੱਧ ਤੋਂ ਵੱਧ ਖੂਨਦਾਨੀਆਂ ਨੂੰ ਅੱਗੇ ਵੱਧ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਉਪਰੰਤ ਡਾਕਟਰਾਂ ਦੀ ਟੀਮ ਨੇ 65 ਯੂਨਿਟ ਜਿੰਦਾ ਖੂਨ ਇਕੱਤਰ ਕੀਤਾ। ਪ੍ਰੋ. ਅਵਤਾਰ ਸਿੰਘ ਨੇ ਆਏ ਖੂਨਦਾਨੀਆਂ ਦਾ ਧੰਨਵਾਦ ਕੀਤਾ। ਇਸ ਕੈਂਪ ਦੌਰਾਨ ਖੂਨਦਾਨ ਕਰਨ ਵਾਲੇ ਮਹਾਨ ਵਿਅਕਤੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ੍ਹ ਚਿੰਨ੍ਹ ਭੇਟ ਕੀਤਾ ਗਿਆ। ਕੈਂਪ ਦੌਰਾਨ ਬਲੱਡ ਹੈਲਪਲਾਈਨ ਰਾਜਪੁਰਾ ਦੇ ਪ੍ਰਧਾਨ ਸੁਰੇਸ਼ ਅਣਖੀ, ਜਨਰਲ ਸੈਕਟਰੀ ਡਾ. ਅਮਨ ਮਹਿਰਾ, ਸੁਰੇਸ਼ ਮੁਖੇਜਾ, ਸਤੀਸ਼ ਮਾਜੀ, ਜਸਵਿੰਦਰ ਸਿੰਘ ਭੱਪਲ, ਅਮਰੀਕ ਸਿੰਘ , ਡਾ. ਅਮਨਪ੍ਰੀਤ ਕੌਰ, ਪ੍ਰੋ. ਸਤਬੀਰ ਕੌਰ, ਪ੍ਰੋ. ਪਵਨਦੀਪ ਕੌਰ, ਪ੍ਰੋ. ਭਾਵਨਾ, ਪ੍ਰੋ. ਰਾਜਨ, ਪ੍ਰੋ. ਡੌਲੀ , ਕਲਰਕ ਭਾਵਨਾ, ਲਵਪ੍ਰੀਤ ਕੌਰ, ਮੰਜੂ ਅਤੇ ਸਮੂਹ ਅਧਿਆਪਕ ਮੌਜੂਦ ਸਨ। ਇਸ ਉਪਰੰਤ ਵਲੰਟੀਅਰਾਂ ਨੇ ਰਿਫਰੈਸ਼ਮੈਂਟ ਅਤੇ ਹੋਰ ਡਿਊਟੀਆਂ ਨੂੰ ਬਾਖੂਬੀ ਨਿਭਾਇਆ।
राजपुरा, 18 मार्च (हिमांशु हैरी): स्थानीय पटेल मेमोरियल नेशनल कॉलेज राजपुरा की पूरी मैनेजमेंट सोसायटी और कॉलेज प्रिंसिपल डॉ. चंद्र प्रकाश गांधी और डायरेक्टर राजीव बया की लीडरशिप में और NSS डिपार्टमेंट, रेड क्रॉस सोसाइटी और रेड रिबन क्लब के प्रोग्राम ऑफिसर डॉ. मंदीप सिंह, डॉ. वंदना गुप्ता, डॉ. गुरजिंदर सिंह, प्रो. अवतार सिंह, डॉ. गगनदीप कौर, प्रो. दलजीत सिंह और प्रो. नंदिता की देखरेख में शहीद-ए-आजम स. भगत सिंह जी के शहीदी दिवस को समर्पित ब्लड डोनेशन कैंप ब्लड हेल्पलाइन राजपुरा के सहयोग से लगाया गया। जिसमें सरकारी राजिंदरा हॉस्पिटल पटियाला की ब्लड बैंक टीम ने 65 यूनिट लाइव ब्लड इकट्ठा किया। प्रोग्राम ऑफिसर डॉ. वंदना गुप्ता ने सरकारी राजिंदरा हॉस्पिटल पटियाला की पूरी टीम का स्वागत किया। इसके बाद प्रिंसिपल डॉ. चंद्र प्रकाश और डायरेक्टर राजीव बया ने ब्लड डोनर्स को संबोधित करते हुए उनके द्वारा मानवता की भलाई के लिए की जा रही इस पहल की तारीफ की। उन्होंने कहा कि अगर रक्तदाता होंगे तभी अलग-अलग जरूरत वाले मरीजों को रक्तदान करके उनकी जान बचाई जा सकती है। इस प्रोग्राम के अधिकारी डॉ. मंदीप सिंह और डॉ. गुरजिंदर सिंह ने संबोधित करते हुए कहा कि आज के समय में खून की जरूरत वाले मरीजों की संख्या बढ़ती जा रही है। इस जरूरत को पूरा करने के लिए उन्होंने ज्यादा से ज्यादा रक्तदाताओं से आगे आकर सहयोग करने की अपील की। इसके बाद डॉक्टरों की टीम ने 65 यूनिट जिंदा खून इकट्ठा किया। प्रो. अवतार सिंह ने आए हुए रक्तदाताओं का धन्यवाद किया। इस कैंप के दौरान खूनदान करने वाले महानुभावों को सर्टिफिकेट और सम्मान पत्र दिए गए। कैंप के दौरान ब्लड हेल्पलाइन राजपुरा के अध्यक्ष सुरेश अणखी, महासचिव डॉ. अमन मेहरा, सुरेश मुखेजा, सतीश माजी, जसविंदर सिंह भपाल, अमरीक सिंह, डॉ. अमनप्रीत कौर, प्रो. सतबीर कौर, प्रो. पवनदीप कौर, प्रो. भावना, प्रो. राजन, प्रो. डॉली, क्लर्क भावना, लवप्रीत कौर, मंजू और सभी टीचर मौजूद थे। इसके बाद, वॉलंटियर्स ने रिफ्रेशमेंट सर्व किया और दूसरे काम भी अच्छे से किए।
Rajpura, March 18 (Himanshu Harry): Under the leadership of the entire management society and college principal of the local Patel Memorial National College Rajpura, Dr. Chandra Prakash Gandhi and Director Rajiv Baya, and under the supervision of the program officers of the NSS department, Red Cross Society and Red Ribbon Club, Dr. Mandeep Singh, Dr. Vandana Gupta, Dr. Gurjinder Singh, Prof. Avtar Singh, Dr. Gagandeep Kaur, Prof. Daljit Singh and Prof. Nandita, a blood donation camp dedicated to the martyrdom day of Shaheed-e-Azam S. Bhagat Singh Ji was organized in collaboration with Blood Helpline Rajpura. In which the blood bank team of Government Rajindra Hospital Patiala collected 65 units of live blood. Program officer Dr. Vandana Gupta welcomed the entire team of Government Rajindra Hospital Patiala. After this, Principal Dr. Chandra Prakash and Director Rajiv Baya, while addressing the blood donors, appreciated this initiative being taken by them for the welfare of humanity. They said that only if there are blood donors, then their lives can be saved by donating blood to patients with different needs. The officers of this program, Dr. Mandeep Singh and Dr. Gurjinder Singh, while addressing, said that in today’s time, the number of patients in need of blood is increasing. To fulfill this need, they appealed to as many blood donors as possible to come forward and cooperate. After this, the team of doctors collected 65 units of live blood. Prof. Avtar Singh thanked the blood donors who came. Certificates and honorable mentions were presented to the great people who donated blood during this camp. During the camp, Blood Helpline Rajpura President Suresh Ankhi, General Secretary Dr. Aman Mehra, Suresh Mukheja, Satish Maji, Jaswinder Singh Bhapal, Amrik Singh, Dr. Amanpreet Kaur, Prof. Satbir Kaur, Prof. Pawandeep Kaur, Prof. Bhawna, Prof. Rajan, Prof. Dolly, Clerk Bhawna, Lovepreet Kaur, Manju and all the teachers were present. After this, the volunteers served refreshments and performed other duties well.