ਸ਼੍ਰੀ ਰਾਮ ਮੰਦਰ ਦੀ ਮੂਰਤੀ ਪ੍ਰਾਣ ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ ਮੌਕੇ ਭਾਜਪਾ ਨੇਤਾ ਸੰਜੀਵ ਖੰਨਾ ਵੱਲੋਂ ਲੰਗਰ ਦੀ ਸੇਵਾ ਨਿਭਾਈ ਗਈ

श्री राम मंदिर की मूर्ति के समर्पण की दूसरी सालगिरह पर बीजेपी नेता संजीव खन्ना ने लंगर परोसा

BJP leader Sanjeev Khanna served langar on the second anniversary of the dedication of the idol of Shri Ram Temple

ਡੇਰਾਬਸੀ/ਜ਼ੀਰਕਪੁਰ,22 ਜਨਵਰੀ(ਹਿਮਾਂਸ਼ੂ ਹੈਰੀ):ਅਯੁੱਧਿਆ ਵਿਖੇ ਸ਼੍ਰੀ ਰਾਮ ਮੰਦਰ ਵਿੱਚ ਸਥਾਪਿਤ ਪ੍ਰਭੂ ਸ਼੍ਰੀ ਰਾਮ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ ਦੇ ਪਾਵਨ ਮੌਕੇ ’ਤੇ ਜ਼ੀਰਕਪੁਰ ਵਿੱਚ ਧਾਰਮਿਕ ਆਸਥਾ, ਸੇਵਾ ਅਤੇ ਸਮਾਜਕ ਏਕਤਾ ਦਾ ਵਿਲੱਖਣ ਦ੍ਰਿਸ਼ ਵੇਖਣ ਨੂੰ ਮਿਲਿਆ। ਇਸ ਸ਼ੁਭ ਅਵਸਰ ’ਤੇ ਭਾਜਪਾ ਡੇਰਾਬੱਸੀ ਦੇ ਸੀਨੀਅਰ ਨੇਤਾ ਅਤੇ ਪਾਰਟੀ ਦੇ ਪ੍ਰਦੇਸ਼ ਸਕੱਤਰ ਸੰਜੀਵ ਖੰਨਾ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਅਤੇ ਸਥਾਨਕ ਨਿਵਾਸੀਆਂ ਨੇ ਭਾਗ ਲਿਆ। ਸਵੇਰੇ ਸੰਜੀਵ ਖੰਨਾ ਮੰਦਰ ਪਹੁੰਚੇ, ਜਿੱਥੇ ਉਨ੍ਹਾਂ ਨੇ ਵਿਧੀਵਤ ਮੱਥਾ ਟੇਕ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਉਨ੍ਹਾਂ ਨੇ ਦੇਸ਼ ਅਤੇ ਪ੍ਰਦੇਸ਼ ਦੀ ਸੁੱਖ-ਸ਼ਾਂਤੀ, ਚੜ੍ਹਦੀ ਕਲਾ ਅਤੇ ਭਾਈਚਾਰਕ ਸਦਭਾਵਨਾ ਲਈ ਪ੍ਰਭੂ ਸ਼੍ਰੀ ਰਾਮ ਅੱਗੇ ਪ੍ਰਾਰਥਨਾ ਕੀਤੀ। ਅਰਦਾਸ ਉਪਰਾਂਤ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ, ਜਿੱਥੇ ਸ਼ਰਧਾਲੂ ਕਤਾਰਾਂ ਵਿੱਚ ਬੈਠ ਕੇ ਸੇਵਾ ਭਾਵ ਨਾਲ ਪ੍ਰਸਾਦ ਛਕਦੇ ਨਜ਼ਰ ਆਏ।ਇਸ ਮੌਕੇ ਸੰਜੀਵ ਖੰਨਾ ਨੇ ਕਿਹਾ ਕਿ ਸ਼੍ਰੀ ਰਾਮ ਮੰਦਰ ਸਿਰਫ਼ ਧਾਰਮਿਕ ਆਸਥਾ ਦਾ ਕੇਂਦਰ ਹੀ ਨਹੀਂ, ਸਗੋਂ ਸਮਾਜਕ ਏਕਤਾ, ਸੱਭਿਆਚਾਰਕ ਮੁੱਲਾਂ ਅਤੇ ਸੇਵਾ ਦੀ ਭਾਵਨਾ ਦਾ ਪ੍ਰਤੀਕ ਵੀ ਹੈ। ਉਨ੍ਹਾਂ ਕਿਹਾ ਕਿ ਪ੍ਰਭੂ ਸ਼੍ਰੀ ਰਾਮ ਦੇ ਆਦਰਸ਼—ਸੱਚਾਈ, ਮਰਿਆਦਾ ਅਤੇ ਸੇਵਾ—ਅੱਜ ਵੀ ਸਮਾਜ ਨੂੰ ਸਹੀ ਦਿਸ਼ਾ ਦਿਖਾਉਂਦੇ ਹਨ। ਲੰਗਰ ਵਰਗੀ ਪਰੰਪਰਾ ਸਮਾਜ ਵਿੱਚ ਸਮਾਨਤਾ ਅਤੇ ਭਾਈਚਾਰੇ ਦਾ ਮਜ਼ਬੂਤ ਸੁਨੇਹਾ ਦਿੰਦੀ ਹੈ। ਇਸ ਲੰਗਰ ਸੇਵਾ ਦੌਰਾਨ ਭਾਜਪਾ ਵਰਕਰਾਂ ਅਤੇ ਸਮਾਜਸੇਵੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਸਹਿਯੋਗ ਦਿੱਤਾ ਗਿਆ।ਸਾਫ਼-ਸਫ਼ਾਈ, ਅਨੁਸ਼ਾਸਨ ਅਤੇ ਵਿਵਸਥਾ ਦੀ ਸ਼ਰਧਾਲੂਆਂ ਵੱਲੋਂ ਖੂਬ ਸਰਾਹਨਾ ਕੀਤੀ ਗਈ। ਭਜਨਾਂ ਅਤੇ ਜੈਕਾਰਿਆਂ ਨਾਲ ਭਰਪੂਰ ਮਾਹੌਲ ਵਿੱਚ ਪੂਰਾ ਸਮਾਰੋਹ ਸ਼ਰਧਾ, ਸ਼ਾਂਤੀ ਅਤੇ ਭਗਤੀ ਨਾਲ ਸੰਪੰਨ ਹੋਇਆ।

डेराबस्सी/ज़ीरकपुर, 22 जनवरी (हिमांशु हैरी): अयोध्या में श्री राम मंदिर में स्थापित भगवान श्री राम की मूर्ति की प्राण-प्रतिष्ठा की दूसरी सालगिरह के शुभ अवसर पर, जीरकपुर में धार्मिक आस्था, सेवा और सामाजिक एकता का एक अनोखा नज़ारा देखने को मिला। इस शुभ अवसर पर, BJP के सीनियर नेता और पार्टी के प्रदेश सचिव संजीव खन्ना ने लंगर लगाया, जिसमें बड़ी संख्या में भक्तों और स्थानीय निवासियों ने भाग लिया। सुबह संजीव खन्ना मंदिर पहुंचे, जहां उन्होंने मत्था टेका और सभी के कल्याण के लिए प्रार्थना की। उन्होंने भगवान श्री राम से देश और राज्य की शांति, समृद्धि और सांप्रदायिक सद्भाव के लिए प्रार्थना की। प्रार्थना के बाद, लंगर सेवा शुरू की गई, जहां भक्त पंक्तियों में बैठकर सेवा भावना के साथ प्रसाद का आनंद लेते दिखे। इस अवसर पर, संजीव खन्ना ने कहा कि श्री राम मंदिर न केवल धार्मिक आस्था का केंद्र है, बल्कि सामाजिक एकता, सांस्कृतिक मूल्यों और सेवा की भावना का भी प्रतीक है। उन्होंने कहा कि भगवान श्री राम के आदर्श- सत्य, मर्यादा और सेवा- आज भी समाज को सही दिशा दिखाते हैं। लंगर जैसी परंपरा समाज में समानता और भाईचारे का एक मजबूत संदेश देती है। इस लंगर सेवा के दौरान, BJP कार्यकर्ताओं और समाजसेवियों ने पूरे उत्साह के साथ सहयोग किया। भक्तों ने साफ-सफाई, अनुशासन और व्यवस्था की बहुत तारीफ की। पूरा समारोह भजन और मंत्रों से भरे माहौल में भक्ति, शांति और भक्ति के साथ संपन्न हुआ।

Derabassi/Zirakpur, January 22 (Himanshu Harry): On the auspicious occasion of the second anniversary of the consecration of the idol of Lord Shri Ram installed in the Shri Ram Temple in Ayodhya, a unique scene of religious faith, service and social unity was witnessed in Zirakpur. On this auspicious occasion, senior BJP leader and state secretary of the party, Sanjeev Khanna, served langar, in which a large number of devotees and local residents participated. In the morning, Sanjeev Khanna reached the temple, where he paid obeisance and prayed for the welfare of all. He prayed to Lord Shri Ram for the peace, prosperity and communal harmony of the country and the state. After the prayers, the langar service was started, where devotees were seen sitting in rows and enjoying the prasad with a sense of service. On this occasion, Sanjeev Khanna said that Shri Ram Mandir is not only the center of religious faith, but also a symbol of social unity, cultural values ​​and the spirit of service. He said that the ideals of Lord Shri Ram—truth, dignity and service—show the right direction to the society even today. A tradition like langar gives a strong message of equality and brotherhood in the society. During this langar service, BJP workers and social workers cooperated with full enthusiasm. The cleanliness, discipline and order were greatly appreciated by the devotees. The entire ceremony was concluded with devotion, peace and devotion in an atmosphere filled with bhajans and chants.

Leave a Reply

Your email address will not be published. Required fields are marked *