Bharatiya Janata Party organized a function to commemorate the martyrdom of the Sahibzadas.
ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤਾਂ ਅੱਜ ਨਾਹੀ ਹਿੰਦੂ ਤੇ ਨਾ ਹੀ ਸਿੱਖ ਹੁੰਦੇ: ਜਗਦੀਸ ਜੱਗਾ
If it were not for the universal donor, Shri Guru Gobind Singh, there would be neither Hindus nor Sikhs today: Jagdis Jagga

ਰਾਜਪੁਰਾ,26 ਦਸੰਬਰ (ਹਿਮਾਂਸ਼ੂ ਹੈਰੀ):ਇਥੋਂ ਦੇ ਗੁਰਦੁਆਰਾ ਕਲਗੀਧਰ ਗੁਰੂ ਅਰਜਨ ਦੇਵ ਕਲੋਨੀ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਵਿੱਚ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਦੀ ਅਗਵਾਈ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦੇ ਆਂ ਜਗਦੀਸ਼ ਕੁਮਾਰ ਜੱਗਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅੱਜ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ ਸਮਾਪਤੀ ਤੋਂ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਹੈ।ਇਸ ਮੌਕੇ ਭਾਈ ਮਨਮੋਹਿਤ ਸਿੰਘ ਖਾਲਸਾ ਅਤੇ ਭਾਈ ਕੁਲਵੰਤ ਸਿੰਘ ਸੁਹਰੋ ਦੇ ਰਾਗੀ ਜੱਥੇ ਵਲੋਂ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ ਹੈ।ਇਸ ਮੌਕੇ ਭਾਈ ਜੀਤ ਸਿੰਘ,ਪ੍ਰਦੀਪ ਨੰਦਾ,ਰੁਪਿੰਦਰ ਰੂਬੀ, ਸ਼ਾਂਤੀ ਸਪਰਾ,ਅਮੀਰ ਸਿੰਘ, ਗੁਰਪ੍ਰੀਤ ਸਿੰਘ ਮਨੂੰ, ਬਿਸ਼ੂ ਸ਼ਰਮਾ, ਵਕੀਲ ਸ਼ੇਖਰ ਚੋਧਰੀ,ਵਕੀਲ ਮੋਨਾ ਪਟੀਆਲ ਸਮੇਤ ਹੋਰ ਸੰਗਤਾਂ ਹਾਜ਼ਰ ਸਨ।
ਫੋਟੋ ਕੈਪਸਨ:-ਗੁਰਦੁਆਰਾ ਕਲਗੀਧਰ ਵਿਖੇ ਸਮਾਪਤੀ ਤੋਂ ਬਾਅਦ ਜਗਦੀਸ਼ ਜੱਗਾ ਨੂੰ ਸਨਮਾਨ ਕਰਦੇ ਹੋਏ ਭਾਈ ਜੀਤ ਸਿੰਘ ਹੈਡ ਗ੍ਰੰਥੀ ਅਤੇ ਭਾਈ ਅਮੀਰ ਸਿੰਘ।
Rajpura, December 26 (Himanshu Harry): A religious function has been organized at Gurdwara Kalgidhar Guru Arjan Dev Colony here in memory of the martyrdom of the Sahibzadas under the leadership of Bharatiya Janata Party Halka Incharge Jagdish Kumar Jagga. Talking about this, Jagdish Kumar Jagga and other leaders said that the Bharatiya Janata Party is remembering the unparalleled martyrdom of the Sahibzadas today both in the country and abroad. He said that today after the recitation of Sri Sukhmani Sahib Ji, a Kirtan Darbar was arranged and after the conclusion, Guru ka Langar was served. On this occasion, the Raagi Jatha of Bhai Manmohit Singh Khalsa and Bhai Kulwant Singh Suhro entertained the Sangat through Katha Kirtan. On this occasion, Bhai Jeet Singh, Pradeep Nanda, Rupinder Ruby, Shanti Sapra, Amir Singh, Gurpreet Singh Manu, Bishu Sharma, Lawyer Shekhar Chaudhary, Lawyer Mona Patial and other Sangat were present.
Photo Caption: – Bhai Jeet Singh Head Granthi and Bhai Amir Singh honoring Jagdish Jagga after the conclusion at Gurdwara Kalgidhar.