
ਰਾਜਪੁਰਾ/ਬਨੂੜ,18(ਹਿਮਾਂਸ਼ੂ ਹੈਰੀ):ਬਨੂੜ ਇਲਾਕੇ ਵਿੱਚ ਅਕਾਲੀ ਦਲ ਪਾਰਟੀ ਨੂੰ ਉਦੋਂ ਵੱਡਾ ਝਟਕਾ ਲੱਗਿਆ ਜਦੋਂ ਸੈਂਕੜੇ ਲੋਕ ਅਕਾਲੀ ਦਲ ਛੱਡ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਜੀ ਅਗਵਾਈ ਦੇ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਦੱਸਿਆ ਕਿ ਅੱਜ ਲਗਭਗ 100 ਪਰਿਵਾਰ ‘ਕਾਂਗਰਸ’ ‘ਚ ਸ਼ਾਮਿਲ ਹੋਏ ਹਨ। ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਦੀਪਿੰਦਰ ਸਿੰਘ ਢਿੱਲੋ ਅੱਜ ਬਨੂੜ ਪਹੁੰਚੇ ਜਿੱਥੇ ਉਹਨਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਹੋ ਕੇ ਬਨੂੜ ਇਲਾਕੇ ਦੇ ਲਗਭਗ 400 ਤੋਂ 500 ਪਰਿਵਾਰਾਂ ਨੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਅਲਵਿਦਾ ਆਖ ਦਿੱਤਾ ਅਤੇ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਏ। ਇਹ ਸ਼ਾਮਿਲ ਕਰਨ ਸਮਾਗਮ ਸਾਬਕਾ ਵਿਧਾਇਕ ਰਾਜਪੁਰਾ ਹਰਦਿਆਲ ਸਿੰਘ ਕੰਬੋ਼ ਦੀ ਅਗਵਾਈ ‘ਚ ਹੋਇਆ, ਜਿਨ੍ਹਾਂ ਨੇ ਨਵੇਂ ਸ਼ਾਮਲ ਹੋਏ ਪਰਿਵਾਰਾਂ ਨੂੰ ਸਰੋਪਾ ਪਾ ਕੇ ਪਾਰਟੀ ‘ਚ ਸਨਮਾਨਤ ਤਰੀਕੇ ਨਾਲ ਸ਼ਾਮਲ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿੱਚ ਕੀਤੇ ਜਾ ਰਹੇ ਧੱਕੇ ਅਤੇ ਮਾੜੀ ਨੀਤੀਆਂ ਤੋਂ ਅੱਕ ਕੇ ਕਾਂਗਰਸ ਪਾਰਟੀ ਨੂੰ ਲੋਕ ਹਿਤੈਸ਼ੀ ਪਾਰਟੀ ਦੱਸਦਿਆਂ ਹਰ ਵਰਗ ਦਾ ਭਰੋਸਾ ਪਾਰਟੀ ਵੱਲ ਵਧ ਰਿਹਾ ਹੈ। ਇਹ ਪਰਿਵਾਰ ਵੀ ਪਾਰਟੀ ਦੀ ਨੀਤੀਆਂ ਅਤੇ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਸੱਚੀ ਲੋਕਸੇਵਾ ਲਈ ਕਾਂਗਰਸ ‘ ਵਿੱਚ ਸ਼ਾਮਿਲ ਹੋਏ ਹਨ।ਇਸ ਦੇ ਚਲਦੇ ਅਸੀਂ ਅੱਜ ਪਿਛਲੇ ਕਾਫੀ ਲੰਮੇ ਸਮੇਂ ਤੋਂ ਅਕਾਲੀ ਦਲ ਵਿੱਚ ਸੇਵਾ ਨਿਭਾ ਰਹੇ ਜਥੇਦਾਰ ਲਛਮਣ ਸਿੰਘ ਚੰਗੇਰਾ ਆਪਣੇ ਪਰਿਵਾਰ ਅਤੇ ਵਰਕਰਾਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਜਿਸ ਤੋਂ ਬਾਅਦ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ। ਲਛਮਣ ਸਿੰਘ ਚੰਗੇਰਾ ਦਾ ਕਹਿਣਾ ਹੈ ਕਿ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਆਮ ਲੋਕਾਂ ਵਿੱਚ ਵਿਚਰਨ ਵਾਲੇ ਇਨਸਾਨ ਹਨ ਹਰ ਇੱਕ ਸੁੱਖ ਦੁੱਖ ਵਿੱਚ ਉਹ ਆਪ ਆ ਕੇ ਖੜਦੇ ਹਨ। ਇਲਾਕੇ ਵਿੱਚ ਜਿਸ ਤਰ੍ਹਾਂ ਦੀ ਕਿਸੇ ਨੂੰ ਕੋਈ ਮਦਦ ਹੁੰਦੀ ਹੈ ਤਾਂ ਉਹ ਹਮੇਸ਼ਾ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਹਨ ਜਿਸ ਦੇ ਚੱਲ ਰਿਹਾ ਅੱਜ ਉਹਨਾਂ ਨੇ ਆਪਣਾ ਸਮਰਥਨ ਕਾਂਗਰਸ ਪਾਰਟੀ ਨੂੰ ਦਿੱਤਾ ਹੈ ਇਸ ਮੌਕੇ ਸੋਸ਼ਲ ਮੀਡੀਆ ਇੰਚਾਰਜ ਜਗਨੰਦਨ ਗੁਪਤਾ, ਨਗਰ ਕੌਂਸਲ ਬਨੂੜ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ, ਕੁਲਵਿੰਦਰ ਸਿੰਘ ਭੋਲਾ, ਅਵਤਾਰ ਸਿੰਘ ਬਬਲਾ, ਐਡਵੋਕੇਟ ਗਗਨਦੀਪ ਸਿੰਘ , ਯੂਥ ਪ੍ਰਧਾਨ ਕਾਂਗਰਸ ਹਰਪ੍ਰੀਤ ਸੋਨਿਕ, ਜੋਤੀ ਸੰਧੂ, ਭਾਗ ਸਿੰਘ ਡਾਂਗੀ ,ਨੈਬ ਸਿੰਘ ਮਨੌਲੀ ਸੂਰਤ, ਜਸਵੰਤ ਸਿੰਘ ਖੱਟੜਾ, ਅਮਨਦੀਪ ਸਿੰਘ ਗੜ੍ਹੀ, ਅਮਨਦੀਪ ਸਿੰਘ ਚੰਗੇਰਾ, ਬਲਵੀਰ ਸਿੰਘ ਲਾਲਕਾ, ਤੋਂ ਇਲਾਵਾ ਬਨੂੜ ਇਲਾਕੇ ਦੇ ਸਮੂਹ ਲੋਕ ਹਾਜ਼ਰ ਸਨ।