13 ਜੁਗਾੜੂ ਰੇਹੜੀਆਂ ਨੂੰ ਰਾਜਪੁਰਾ ਟ੍ਰੈਫਿਕ ਪੁਲਿਸ ਵੱਲੋਂ ਸੈਕਸ਼ਨ 207 ਤਹਿਤ ਕੀਤਾ ਜਾ ਚੁੱਕਾ ਹੈ (ਜ਼ਬਤ)
After strict orders of Punjab and Haryana High Court, now jugadu and modified vehicles are being bound. 13 jugadu street vendors have been booked (seized) by Rajpura Traffic Police under Section 207.

ਰਾਜਪੁਰਾ,25 ਨਵੰਬਰ (ਐਚ.ਐਚ.ਸੇਤੀਆ):ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਖ਼ਤ ਆਦੇਸ਼ਾਂ ਦੀ ਪਾਲਣਾ ਕਰਦਿਆਂ,ਰਾਜਪੁਰਾ ਸ਼ਹਿਰ ਵਿੱਚ ਮੋਡੀਫਾਈਡ ਵਾਹਨਾਂ ਅਤੇ ਜੁਗਾੜੂ ਮੋਟਰਸਾਈਕਲ ਰੇਹੜੀਆਂ ਵਿਰੁੱਧ ਵੱਡੀ ਮੁਹਿੰਮ ਛੇੜੀ ਗਈ ਹੈ। ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ ਨੇ ਦੱਸਿਆ ਕਿ ਇਹਨਾਂ ਵਾਹਨਾਂ ਨੂੰ ਸੜਕਾਂ ‘ਤੇ ਚਲਾਉਣ ‘ਤੇ ਪੂਰਨ ਪਾਬੰਦੀ ਹੈ। ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਿਹੜੇ ਆਦੇਸ਼ ਨੇ ,ਜਿਸ ‘ਤੇ ਮਾਨਯੋਗ ਐੱਸ.ਐੱਸ.ਪੀ. ਸਾਹਿਬ ਵਰੁਣ ਸ਼ਰਮਾ ਪਟਿਆਲਾ ਅਤੇ ਐੱਸ.ਪੀ. ਟ੍ਰੈਫਿਕ ਸਰਦਾਰ ਰਵਿੰਦਰ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਸੀਂ ਸ਼ਹਿਰ ਵਿੱਚ ਨਾਕਾਬੰਦੀ ਕਰਕੇ ਜੁਗਾੜੂ ਮੋਟਰਸਾਈਕਲ ਰੇਹੜੀਆਂ ਨੂੰ ਬਾਉਂਡ ਕਰ ਰਹੇ ਹਾਂ। ਇਸ ਮੌਕੇ ਰਾਜਪੁਰਾ ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ ਨੇ ਦੱਸਿਆ ਕਿ ਇਹਨਾਂ ਜੁਗਾੜੂ ਵਾਹਨਾਂ ਕਰਕੇ ਦੁਰਘਟਨਾ ਦਾ ਖ਼ਤਰਾ ਬਣਿਆ ਰਹਿੰਦਾ ਹੈ ਇਹਨਾਂ ਵਿੱਚ ਅੱਗੇ-ਪਿੱਛੇ ਸਰੀਆ ਵਧਾ ਕੇ ਲੋਡ ਕਰਿਆ ਹੁੰਦਾ ਹੈ ਅਤੇ ਇਹਨਾਂ ਦੀ ਬ੍ਰੇਕਿੰਗ ਪ੍ਰਣਾਲੀ ਸਹੀ ਨਾ ਹੋਣ ਕਾਰਨ ਦੁਰਘਟਨਾਵਾਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ ਤੇ ਇਹਨਾਂ ਕੋਲ ਨਾ ਤਾਂ ਕੋਈ ਟੈਕਸ ਹੈ ਨਾ ਇੰਸ਼ੋਰੈਂਸ ਅਤੇ ਨਾ ਹੀ ਕੋਈ ਫ਼ਿਟਨੈੱਸ ਸਰਟੀਫਿਕੇਟ ਹੁੰਦਾ ਹੈ। ਤੇ ਇਹਨਾਂ ਨੇ ਦੋ ਪਈਆ ਵਹਾਨਾ ਨੂੰ ਤਿੰਨ ਪਈਆ ਵਾਹਨਾਂ ਵਿੱਚ ਤਬਦੀਲ ਕਰਵਾਕੇ ਕਾਨੂੰਨ ਦੀ ਉਲੰਘਨਾ ਕੀਤੀ ਹੈ। ਉਹਨਾਂ ਕਿਹਾ ਕਿ ਹੁਣ ਤੱਕ 13 ਜੁਗਾੜੂ ਰੇਹੜੀਆਂ ਨੂੰ ਟ੍ਰੈਫਿਕ ਪੁਲਿਸ ਵੱਲੋਂ ਬਾਉਂਡ (ਜ਼ਬਤ) ਕੀਤਾ ਜਾ ਚੁੱਕਾ ਹੈ ਅਤੇ ਇਹਨਾਂ ਜੁਗਾੜੂ ਰੇਹੜੀਆਂ ਨੂੰ ਸੈਕਸ਼ਨ 207 ਤਹਿਤ ਜ਼ਬਤ ਕਰਕੇ ਰਾਜਪੁਰਾ ਵਿਖੇ ਬੰਦ ਕੀਤਾ ਜਾ ਰਿਹਾ ਹੈ। ਜਾਣਕਾਰੀ ਸਾਂਝਾ ਕਰਦੇ ਟਰੈਫਿਕ ਇੰਚਾਰਜ ਨੇ ਕਿਹਾ ਕਿ ਜ਼ਬਤ ਕੀਤੇ ਗਏ ਵਾਹਨ ਲੋਡ ਸਮਾਨ ਸਮੇਤ ਬਾਉਂਡ ਕੀਤੇ ਜਾਂਦੇ ਹਨ। ਟ੍ਰੈਫਿਕ ਇੰਚਾਰਜ ਨੇ ਇਹ ਵੀ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਇਹਨਾਂ ਲੋਕਾਂ ਨੂੰ ਲਗਾਤਾਰ ਚੇਤਾਵਨੀ ਦਿੱਤੀ ਜਾ ਰਹੀ ਸੀ ਕਿ ਉਹ ਇਹ ਵਾਹਨ ਨਾ ਚਲਾਉਣ, ਪਰ ਫਿਰ ਵੀ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ।ਇਸ ਮੌਕੇ ਟ੍ਰੈਫਿਕ ਇੰਚਾਰਜ ਨੇ ਆਮ ਜਨਤਾ, ਦੁਕਾਨਦਾਰਾਂ ਅਤੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜੁਗਾੜੂ ਵਾਹਨਾਂ ਦੀ ਵਰਤੋਂ ਤੁਰੰਤ ਬੰਦ ਕਰ ਦੇਣ ਤੇ ਸਮਾਨ ਢੋਣ ਲਈ ਆਟੋ, ਥ੍ਰੀ-ਵ੍ਹੀਲਰ ਟੈਮਪੁ ਜਾਂ ਟਾਟਾ ਏਸ ਵਰਗੇ ਅਧਿਕਾਰਤ ਵਾਹਨਾਂ ਦੀ ਹੀ ਵਰਤੋਂ ਕੀਤੀ ਜਾਵੇ। ਉਨ੍ਹਾਂ ਜੁਗਾੜੂ ਅਤੇ ਮੋਡੀਫਾਈਡ ਵਾਹਨ ਚਲਾਉਣ ਵਾਲੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਅਜਿਹੇ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਉਹਨਾਂ ਦਾ ਵਾਹਨ ਬਾਉਂਡ ਕੀਤਾ ਜਾਵੇਗਾ ਅਤੇ ਚਾਲਕਾਂ ਨੂੰ ਕਚਹਿਰੀਆਂ ਅਤੇ ਆਰ.ਟੀ.ਓ. ਦਫ਼ਤਰਾਂ ਵਿੱਚ ਭਾਰੀ ਜੁਰਮਾਨੇ ਭਰਨ ਅਤੇ ਖੱਜਲ-ਖੁਆਰ ਵੀ ਹੋਣਾ ਪਵੇਗਾ।