ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਪਟੇਲ ਕਾਲਜ ਵਿਖੇ ਸੈਮੀਨਾਰ ਕਰਵਾਇਆ ਗਿਆ

A seminar was organized at Patel College dedicated to the 350th martyrdom anniversary of Sri Guru Tegh Bahadur Ji.

ਰਾਜਪੁਰਾ,14 ਨਵੰਬਰ (ਐਚ.ਐਚ.ਸੇਤੀਆ): ਉਚੇਰੀ ਸਿੱਖਿਆ ਮੰਤਰਾਲਾ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖ਼ੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨਾਲ ਸਬੰਧਿਤ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਤੋਂ ਪ੍ਰੋ.ਡਾ.ਦਲਜੀਤ ਸਿੰਘ ਅਤੇ ਪ੍ਰੋ.ਹਰਬੰਸ ਸਿੰਘ ਇਨਸਾਈਕਲੋਪੀਡੀਆ ਆਫ਼ ਸਿਖਿਜ਼ਮ ਤੋਂ ਪ੍ਰੋ.ਡਾ.ਪਰਮਵੀਰ ਸਿੰਘ ਮੁੱਖ ਪ੍ਰਵਕਤਾ ਦੇ ਤੌਰ ਤੇ ਪਟੇਲ ਕਾਲਜ ਪਹੁੰਚੇ। ਇਸ ਮੌਕੇ ਪ੍ਰਿੰਸੀਪਲ ਡਾ.ਚੰਦਰ ਪ੍ਰਕਾਸ਼ ਨੇ ਆਏ ਹੋਏ ਬੁਲਾਰਿਆਂ ਦਾ ਸਵਾਗਤ ਕੀਤਾ। ਇਹ ਸੈਮੀਨਾਰ ਕਾਲਜ ਦੇ ਆਈ.ਕਿਊ.ਏ.ਸੀ ਕਨਵੀਨਰ ਡਾ. ਗੁਰਨਿੰਦਰ ਸਿੰਘ ਅਤੇ ਕੋ-ਕਨਵੀਨਰ ਡਾ. ਤਰਨਜੀਤ ਸਿੰਘ ਦੀ ਦੇਖ-ਰੇਖ ਵਿੱਚ ਹੋਇਆ। ਡਾ.ਦਲਜੀਤ ਸਿੰਘ ਨੇ ਜਿੱਥੇ ਇਤਿਹਾਸਕ ਪੱਖ ਤੋਂ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਜੀਵਨ ਤੋਂ ਕਾਲਜ ਸਟਾਫ਼, ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਜਾਣੂ ਕਰਵਾਇਆ ਉੱਥੇ ਹੀ ਡਾ.ਪਰਮਵੀਰ ਸਿੰਘ ਨੇ ਬਾਣੀਆਂ ਦਾ ਹਵਾਲਾ ਦਿੰਦੇ ਹੋਏ ਗੁਰੂ ਸਾਹਿਬ ਦੇ ਜੀਵਨ ਦੇ ਧਾਰਮਿਕ ਪੱਖਾਂ ਤੋਂ ਜਾਣੂ ਕਰਵਾ ਕੇ ਗਿਆਨ ਵਿੱਚ ਵਾਧਾ ਕੀਤਾ। ਇਸ ਮੰਚ ਦਾ ਸੰਚਾਲਨ ਡਾ.ਗੁਰਪ੍ਰੀਤ ਸਿੰਘ ਅਤੇ ਮਿਸਜ ਦੀਪਿਕਾ ਕਥੂਰੀਆ ਵੱਲੋਂ ਕੀਤਾ ਗਿਆ। ਇਸ ਸੈਮੀਨਾਰ ਵਿੱਚ ਡਾ.ਜੈਦੀਪ ਸਿੰਘ ਮੁੱਖੀ ਕਾਮਰਸ ਵਿਭਾਗ, ਡਾ.ਸ਼ੇਰ ਸਿੰਘ ਰਜਿਸਟਰਾਰ, ਡਾ.ਵੰਦਨਾ ਗੁਪਤਾ, ਡਾ.ਦਲਬੀਰ ਕੌਰ, ਮਿਸਜ ਚੀਨਾ ਚਾਵਲਾ, ਡਾ.ਨੀਰਜ਼ ਬਾਲਾ ਅਤੇ ਮਨਦੀਪ ਸਿੱਧੂ ਉੱਚੇਚੇ ਤੌਰ ਤੇ ਹਾਜ਼ਰ ਹੋਏ।

Leave a Reply

Your email address will not be published. Required fields are marked *