A massive fire broke out in the stubble kept at a liquor factory in Banur.
ਫੈਕਟਰੀ ਪ੍ਰਬੰਧਕਾਂ ਨੇ ਫਾਇਰ ਬ੍ਰਿਗੇਡ ਦੀ ਗੱਡੀਆਂ ਨਾਲ ਬਹੁਤ ਮੁਸ਼ੱਕਤ ਤੋਂ ਬਾਅਦ ਪਾਇਆ ਅੱਗ ਤੇ ਕਾਬੂ ਜਾਨੀ ਨੁਕਸਾਨ ਤੋਂ ਬਚਾਅ
Factory managers brought the fire under control after much difficulty with fire brigade vehicles.No casualties were reported.

ਰਾਜਪੁਰਾ/ਬਨੂੜ, 23 ਦਸੰਬਰ(ਹਿਮਾਂਸ਼ੂ ਹੈਰੀ):ਸ਼ਰਾਬ ਫੈਕਟਰੀ ਬਨੂੜ ਵਿੱਚ ਜਮਾ ਕੀਤੀ ਪਰਾਲੀ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਨੇੜ ਲਈ ਇਲਾਕੇ ਦੇ ਲੋਕ ਸਹਿਮ ਗਏ ਜਾਣਕਾਰੀ ਅਨੁਸਾਰ ਤਕਰੀਬਨ 7:45 ਤੇ ਅਚਾਨਕ ਪਰਾਲੀ ਦੇ ਲੱਗੇ ਢੇਰਾਂ ਵਿੱਚੋਂ ਅੱਗ ਨਿਕਲਣੀ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਅੱਗ ਇਨੀ ਫੈਲ ਗਈ ਕੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ ਤੇ ਬੁਲਾਇਆ ਗਿਆ ਪ੍ਰੰਤੂ ਅੱਗ ਜਿਆਦਾ ਹੋਣ ਕਾਰਨ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਨਾਲ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਮੋਹਾਲੀ ਰਾਜਪੁਰਾ ਡੇਰਾਬੱਸੀ ਵੱਖ-ਵੱਖ ਥਾਵਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜੀਆਂ ਗਈਆਂ ਤੇ ਫੈਕਟਰੀ ਦੇ ਨੇੜਲੇ ਇਲਾਕਿਆਂ ਦੇ ਲੋਕ ਵੀ ਫੈਕਟਰੀ ਵਿੱਚ ਪਹੁੰਚੇ ਉਹਨਾਂ ਨੇ ਵੀ ਪ੍ਰਬੰਧਕਾਂ ਨਾਲ ਮਦਦ ਕੀਤੀ ਅਤੇ ਅੱਗ ਤੇ ਕਾਬੂ ਪਾਇਆ ਗਿਆ ਆਖਿਰ ਵਿੱਚ ਦੋ ਘੰਟੇ ਬੀਤ ਜਾਣ ਮਗਰੋਂ ਪੰਜ ਫਾਇਰ ਬ੍ਰਿਗੇਡ ਦੀ ਗੱਡੀਆਂ ਵੱਲੋਂ ਇਸ ਅੱਗ ਤੇ ਕਾਬੂ ਪਾਇਆ ਗਿਆ। ਇਸ ਅੱਗ ਨਾਲ ਫੈਕਟਰੀ ਦਾ ਬਹੁਤ ਨੁਕਸਾਨ ਹੋ ਗਿਆ ਜਿਸ ਕਾਰਨ ਉਹਨਾਂ ਦੀ ਸਟੋਰ ਕੀਤੀ ਪਰਾਲੀ ਸੜ੍ਹ ਕੇ ਸਵਾਹ ਹੋ ਗਈ ਤੇ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਤੋਂ ਬਚਾਅ ਰਿਹਾ।