ਪਟੇਲ ਕਾਲਜ ਦੇ ਵਿਦਿਆਰਥੀਆਂ ਨੇ ਇਤਿਹਾਸਕ ਬਾਬਾ ਬਰੋਟੀ ਮੰਦਿਰ ਚੋਲਟੀ ਖੇੜੀ ਦਾ ਕੀਤਾ ਵਿੱਦਿਅਕ ਦੌਰਾ

पटेल कॉलेज के स्टूडेंट्स ने चोलटी खेरी के ऐतिहासिक बाबा बरोटी मंदिर का एजुकेशनल दौरा किया।

Patel College students made an educational visit to the historical Baba Baroti Temple, Cholti Kheri.

ਰਾਜਪੁਰਾ,23 ਅਪ੍ਰੈਲ (ਹਿਮਾਂਸ਼ੂ ਹੈਰੀ):ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਬੀ.ਏ, ਬੀ.ਸੀ.ਏ. ਅਤੇ ਐਮ.ਏ. ਪੰਜਾਬੀ ਦੇ ਵਿਦਿਆਰਥੀਆਂ ਦਾ ਸਾਂਝਾ ਇੱਕ ਰੋਜ਼ਾ ਵਿੱਦਿਅਕ ਟੂਰ ਇਤਿਹਾਸਕ ਬਾਬਾ ਬਰੋਟੀ ਮੰਦਿਰ ਚੋਲਟੀ ਖੇੜੀ ਵਿਖ਼ੇ ਗਿਆ। ਕਾਲਜ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਅਤੇ ਰਜਿਸਟਰਾਰ ਡਾ. ਸ਼ੇਰ ਸਿੰਘ ਨੇ ਸਵੇਰੇ 9 ਵਜੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਕਾਲਜ ਤੋਂ ਬੱਸ ਵਿੱਚ ਰਵਾਨਾ ਕੀਤਾ| ਕਾਲਜ ਦੀ ਬਿਊਟੀਫ਼ੀਕੇਸ਼ਨ ਕਮੇਟੀ ਦੇ ਮੈਂਬਰ ਡਾ. ਰਸ਼ਮੀ ਬੱਤਾ, ਡਾ. ਮਿੰਕੀ, ਡਾ. ਹਰਜਿੰਦਰ ਕੌਰ ਅਤੇ ਮਿ. ਦਲਜੀਤ ਸਿੰਘ ਇਸ ਵਿੱਦਿਅਕ ਟੂਰ ਲਈ ਵਿਦਿਆਰਥੀਆਂ ਦੇ ਨਾਲ ਗਏ। ਇਸ ਵਿੱਦਿਅਕ ਟੂਰ ਦੌਰਾਨ ‘ਜੁਆਇਨ ਹੈੰਡਸ ਫ਼ਾਰ ਆ ਕਲੀਨਰ ਗਰੀਨ ਟੂਮਾਰੋ’ ਸਿਰਲੇਖ ਤਹਿਤ ਚੋਲਟੀ ਖੇੜੀ ਦੇ ਮੰਦਿਰ ਵਿੱਚ 4 ਏਕੜ ਵਿੱਚ ਫੈਲੇ ‘ਕਾਇਆ ਕਲਪ ਬਰਿਕਸ਼’ ਵਜੋਂ ਜਾਣੇ ਜਾਂਦੇ ਇਤਿਹਾਸਕ ਬੋਹੜ੍ਹ ਦੀ ਸੁੰਦਰਤਾ ਨੂੰ ਹੋਰ ਵਧਾਉਣ ਦੇ ਮਕਸਦ ਨਾਲ ਬੋਹੜ੍ਹ ਦੇ ਆਲ਼ੇ-ਦੁਆਲ਼ੇ ਹੋਰ ਵੀ ਹਰੇ ਪੌਦੇ ਲਗਾਏ ਗਏ। ਮੰਦਿਰ ਦੇ ਪ੍ਰਬੰਧਕਾਂ ਅਤੇ ਪੁਜਾਰੀ ਵੱਲੋਂ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਕੇ ਉਨ੍ਹਾਂ ਨੂੰ ਇਤਿਹਾਸਕ ਮੰਦਿਰ ਅਤੇ ਬੋਹੜ੍ਹ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਇਸ ਵਿੱਦਿਅਕ ਟੂਰ ਤੋਂ ਵਿਦਿਆਰਥੀਆਂ ਨੇ ਜਿੱਥੇ ਇਤਿਹਾਸਕ ਪੱਖ ਨੂੰ ਜਾਣਿਆ ਉੱਥੇ ਹੀ ਬੋਹੜ੍ਹ ਵਰਗੇ ਦਰੱਖਤਾਂ ਦੀ ਮਨੁੱਖੀ ਜੀਵਨ ਵਿੱਚ ਮਹੱਤਤਾ ਨੂੰ ਵੀ ਜਾਣਿਆ। ਉਪਰੰਤ ਵਿਦਿਆਰਥੀਆਂ ਨੇ ਵਾਤਾਵਰਣ ਅਤੇ ਕੁਦਰਤ ਨੂੰ ਬਚਾਉਣ ਲਈ ਰਾਜਪੁਰਾ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਭਵਿੱਖ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਵਚਨ ਵੀ ਲਿਆ।


राजपुरा, 23 अप्रैल (हिमांशु हैरी): लोकल पटेल मेमोरियल नेशनल कॉलेज के B.A., B.C.A. और M.A. पंजाबी के स्टूडेंट्स का एक दिन का जॉइंट एजुकेशनल टूर ऐतिहासिक बाबा बरोटी मंदिर, चोल्थी खेरी के लिए ऑर्गनाइज़ किया गया। कॉलेज प्रिंसिपल डॉ. चंद्र प्रकाश और रजिस्ट्रार डॉ. शेर सिंह ने सुबह 9 बजे कॉलेज के स्टाफ और स्टूडेंट्स को बस में बिठाकर रवाना किया। कॉलेज ब्यूटीफिकेशन कमेटी के मेंबर डॉ. रश्मि बट्टा, डॉ. मिन्की, डॉ. हरजिंदर कौर और मिस्टर दलजीत सिंह इस एजुकेशनल टूर में स्टूडेंट्स के साथ थे। इस एजुकेशनल टूर के दौरान, ‘ज्वाइन हैंड्स फॉर ए क्लीनर ग्रीन टुमॉरो’ टाइटल के तहत, चोल्थी खेरी के मंदिर में ‘काया कल्प बारिश’ के नाम से मशहूर ऐतिहासिक मंदिर की खूबसूरती को और बढ़ाने के लिए, 4 एकड़ में फैले मंदिर के चारों ओर और हरे-भरे पौधे लगाए गए। मंदिर एडमिनिस्ट्रेटर और पुजारी ने कॉलेज स्टाफ और स्टूडेंट्स का स्वागत किया और उन्हें ऐतिहासिक मंदिर और बोहर के इतिहास से वाकिफ कराया। इस एजुकेशनल टूर से स्टूडेंट्स ने न सिर्फ ऐतिहासिक पहलू के बारे में जाना, बल्कि इंसानी ज़िंदगी में बोहर जैसे पेड़ों की अहमियत के बारे में भी जाना। बाद में, स्टूडेंट्स ने पर्यावरण और प्रकृति को बचाने के लिए भविष्य में राजपुरा और आस-पास के इलाकों में ज़्यादा से ज़्यादा पेड़ लगाने का वादा भी किया।

Rajpura, April 23 (Himanshu Harry): A one-day joint educational tour of the students of B.A., B.C.A. and M.A. Punjabi of the local Patel Memorial National College was organized to the historical Baba Baroti temple, Cholthi Kheri. College Principal Dr. Chandra Prakash and Registrar Dr. Sher Singh sent the staff and students from the college in a bus at 9 am. College Beautification Committee members Dr. Rashmi Batta, Dr. Minki, Dr. Harjinder Kaur and Mr. Daljit Singh accompanied the students for this educational tour. During this educational tour, under the title ‘Join Hands for a Cleaner Green Tomorrow’, more green plants were planted around the temple, spread over 4 acres, in order to further enhance the beauty of the historical temple known as ‘Kaya Kalp Bariksh’ in the temple of Cholthi Kheri. The temple administrators and priest welcomed the college staff and students and made them aware of the history of the historic temple and Bohar. From this educational tour, the students not only learned about the historical aspect but also the importance of trees like Bohar in human life. Later, the students also took a pledge to plant more and more trees in Rajpura and adjoining areas in the future to save the environment and nature.

Leave a Reply

Your email address will not be published. Required fields are marked *