ਪਟੇਲ ਕਾਲਜ ‘ਚ ਸ਼ਾਨੋ ਸ਼ੋਕਤ ਨਾਲ ਮਨਾਇਆ ਗਿਆ 77 ਵਾਂ ਗਣਤੰਤਰ ਦਿਵਸ

पटेल कॉलेज में 77वां गणतंत्र दिवस धूमधाम से मनाया गया

77th Republic Day celebrated with pomp and show at Patel College

ਰਾਜਪੁਰਾ,26 ਜਨਵਰੀ(ਹਿਮਾਂਸ਼ੂ ਹੈਰੀ):ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਵਿਖੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਵਿੱਚ ਅਤੇ ਐਨ.ਐਸ.ਐਸ ਦੇ ਪ੍ਰੋਗਰਾਮ ਅਫਸਰ ਡਾ.ਮਨਦੀਪ ਸਿੰਘ, ਡਾ.ਵੰਦਨਾ ਗੁੱਪਤਾ,ਪ੍ਰੋ.ਅਵਤਾਰ ਸਿੰਘ, ਡਾ. ਗਗਨਦੀਪ ਕੌਰ,ਪ੍ਰੋ.ਨੰਦਿਤਾ ਅਤੇ ਪ੍ਰੋ.ਦਲਜੀਤ ਸਿੰਘ ਦੀ ਦੇਖ ਰੇਖ ਹੇਠ ਚਲ ਰਹੇ ਸੱਤ ਰੋਜਾ ਐਨ.ਐਸ.ਐਸ ਕੈਂਪ ਵਿੱਚ 77 ਵਾਂ ਗਣਤੰਤਰ ਦਿਵਸ ਸ਼ਾਨੋ ਸ਼ੋਕਤ ਨਾਲ ਮਨਾਇਆ ਗਿਆ। ਜਿਸ ਦੌਰਾਨ ਕਾਲਜ ਦੇ ਪ੍ਰਿੰਸੀਪਲ ਨੇ ਕਾਲਜ ਕੈਂਪਸ ਵਿੱਚ ਤਿਰੰਗਾ ਝੰਡਾ ਲਹਿਰਾਇਆ ਅਤੇ ਰਾਸ਼ਟਰੀ ਗਾਣ ਕੀਤਾ ਗਿਆ। ਇਸ ਉਪਰੰਤ ਪਟੇਲ ਸਕੂਲ ਦੇ ਬੱਚਿਆ ਨੇ ਦੇਸ਼ ਭਗਤੀ ਵਿਸ਼ੇ ਉੱਤੇ ਸ਼ਾਸ਼ਤਰੀ ਕਲਾਵਾਂ ਦੀ ਪੇਸ਼ਕਾਰੀ ਕੀਤੀ। ਇਸ ਉਪਰੰਤ ਐਨ.ਐਸ.ਐਸ ਦੇ ਵਲੰਟੀਅਰਾਂ ਵਲੋਂ ਸਭਿਆਚਾਰਕ ਗੀਤ, ਕਵਿਤਾਵਾਂ ਅਤੇ ਭਾਸ਼ਣ ਦੀ ਪੇਸ਼ਕਾਰੀ ਕੀਤੀ ਗਈ।ਇਸ ਮੌਕੇ ਐਨ.ਐਸ.ਐਸ ਵਿਭਾਗ ਦੇ ਪੁਰਾਣੇ ਵਲੰਟੀਅਰ ਰਜਿੰਦਰ ਸਿੰਘ, ਹਰਜੀਤ ਸਿੰਘ, ਓਮ ਪ੍ਰਕਾਸ਼ ਅਤੇ ਨੰਦਨ ਸਿੰਘ ਨੇ ਵੀ ਕੈਂਪ ਵਿੱਚ ਪਹੁੰਚ ਕੇ ਆਪਣੇ ਅਨੁਭਵਾਂ ਨੂੰ ਸਾਂਝਾ ਕੀਤਾ ਗਿਆ।ਕੈਂਪ ਪ੍ਰਬੰਧਕਾਂ ਵਲੋਂ ਐਨ.ਐਸ.ਐਸ ਅਲੂਮਨੀਆਂ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

राजपुरा, 26 जनवरी (हिमांशु हैरी): स्थानीय पटेल मेमोरियल नेशनल कॉलेज राजपुरा में प्रिंसिपल डॉ. चंद्र प्रकाश गांधी की लीडरशिप और NSS प्रोग्राम ऑफिसर डॉ. मंदीप सिंह, डॉ. वंदना गुप्ता, प्रो. अवतार सिंह, डॉ. गगनदीप कौर, प्रो. नंदिता और प्रो. दलजीत सिंह की देखरेख में 77वां गणतंत्र दिवस बड़ी धूमधाम से मनाया गया। इस दौरान कॉलेज के प्रिंसिपल ने कॉलेज कैंपस में तिरंगा झंडा फहराया और राष्ट्रगान गाया गया। इसके बाद पटेल स्कूल के बच्चों ने देशभक्ति विषय पर क्लासिकल आर्ट पेश की। इसके बाद NSS वॉलंटियर्स की तरफ से कल्चरल गाने, कविताएं और भाषण पेश किए गए। इस मौके पर NSS डिपार्टमेंट के पुराने वॉलंटियर्स राजिंदर सिंह, हरजीत सिंह, ओम प्रकाश और नंदन सिंह भी कैंप में पहुंचे और अपने अनुभव शेयर किए। कैंप ऑर्गनाइजर ने NSS के पुराने स्टूडेंट्स को मोमेंटो देकर सम्मानित किया।

Rajpura, January 26 (Himanshu Harry): The 77th Republic Day was celebrated with great pomp and show at the local Patel Memorial National College Rajpura under the leadership of Principal Dr. Chandra Prakash Gandhi and under the supervision of NSS Program Officers Dr. Mandeep Singh, Dr. Vandana Gupta, Prof. Avtar Singh, Dr. Gagandeep Kaur, Prof. Nandita and Prof. Daljit Singh. During which the Principal of the college hoisted the tricolor flag in the college campus and the national anthem was sung. After this, the children of Patel School presented classical arts on the subject of patriotism. After this, cultural songs, poems and speeches were presented by NSS volunteers. On this occasion, old volunteers of the NSS department Rajinder Singh, Harjit Singh, Om Prakash and Nandan Singh also reached the camp and shared their experiences. The camp organizers honored the NSS alumni by giving them mementos.

Leave a Reply

Your email address will not be published. Required fields are marked *